ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਦੋ ਤਰ੍ਹਾਂ ਦੇ ਬਿਆਨ ਸਾਹਮਣੇ ਆਏ

0
107

ਜਲੰਧਰ, (ਮਲਿਕ, ਹਰਪ੍ਰੀਤ ਸਿੰਘ ਕਾਹਲੋਂ)-ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਵਿਸ਼ਵ ਹਿੰਦੂ ਸੰਮੇਲਨ ਜੋ ਚੱਲ ਰਿਹਾ ਸੀ ਉਹ ਉਸ ਨੂੰ ਆਰ.ਐਸ.ਐਸ. ਦੇ ਪ੍ਰਮੁੱਖ ਮੋਹਣ ਭਾਗਵਤ ਅਤੇ ਨਾਮਧਾਰੀਆਂ ਦੇ ਗੁਰੂ ਦਲੀਪ ਸਿੰਘ ਦੇ ਸੰਬਧੋਨ ਕਰਨ ਨਾਲ ਖ਼ਤਮ ਹੋ ਗਿਆ। ਇਸ ਮੌਕੇ ਬੇਸ਼ੱਕ ਆਰ.ਐਸ.ਐਸ. ਦੇ ਪ੍ਰਮੁੱਖ ਮੋਹਨ ਭਗਵਤ ਨੇ ਹਿੰਦੂ ਏਕਤਾ ਦਾ ਸੰਕੇਤ ਦਿੱਤਾ ਜਿਹੜਾ ਕਿ ਬੜੇ ਰੌਚਕ ਤਰੀਕੇ ਨਾਲ ਸੀ। ਇਸ ਪ੍ਰੋਗਰਾਮ ਵਿੱਚ ਜਿਹੜੇ ਵੀ ਲੋਕ ਆਏ ਉਨ੍ਹਾਂ ਨੂੰ ਨਵੇਂ ਤਰੀਕੇ ਦਾ ਪੈਕੇਟ ਦਿੱਤਾ ਗਿਆ। ਉਹ ਪੈਕੇਟ ਇਹ ਸੀ ਕਿ ਆਦਮੀ ਦੋ ਤਰ੍ਹਾਂ ਦੇ ਲੱਡੂ ਖਾਂਦਾ ਹੈ ਇੱਕ ਲੱਡੂ ਉਹ ਜੋ ਬਿਲਕੁਲ ਨਰਮ ਹੁੰਦੇ ਹਨ ਅਤੇ ਇੱਕ ਸਖ਼ਤ। ਉਨ੍ਹਾਂ ਦੇ ਕਹਿਣ ਦਾ ਭਾਵ ਇਹ ਸੀ ਕਿ ਨਰਮ ਦਿਲ ਵਾਲੇ ਹਿੰਦੂ ਕੋਈ ਕਾਮਯਾਬੀ ਨਹੀਂ ਹਾਸਲ ਕਰਦੇ, ਜਦੋਂਕਿ ਸਖ਼ਤ ਦਿਲ ਵਾਲੇ ਹਿੰਦੂ ਕਾਮਯਾਬੀ ਪਾ ਲੈਂਦੇ ਹਨ। ਇਸ ਮੌਕੇ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਨਾਮਧਾਰੀਆਂ ਦੇ ਗੁਰੂ ਦਲੀਪ ਸਿੰਘ ਵੀ ਹਾਜ਼ਰ ਸਨ। ਉਨ੍ਹਾਂ ਇਸ ਮੌਕੇ ਕਿਹਾ ਕਿ ਹਿੰਦੂਆਂ ਨੂੰ ਅੰਗਰੇਜ਼ੀ ਭਾਸ਼ਾ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦੇਸ਼ ਦੇ ਸਾਰੇ ਲੋਕਾਂ ਨੂੰ ਇੰਡੀਆ ਦੀ ਜਗ੍ਹਾ ਭਾਰਤ ਬੋਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੰਡੀਆ ਨਾਂਮ ਅੰਗਰੇਜ਼ੀ ਦਾ ਲੈ ਅਤੇ ਇਸ ਦੀ ਜਗ੍ਹਾ ਸਾਨੂੰ ਭਾਰਤ ਬੋਲਣਾ ਚਾਹੀਦਾ ਹੈ, ਜੋ ਹਿੰਦੀ ਜਾਣਦੇ ਹਨ ਉਨ੍ਹਾਂ ਨੂੰ ਹਮੇਸ਼ਾ ਹਿੰਦੀ ਹੀ ਬੋਲਣੀ ਚਾਹੀਦੀ ਹੈ।

LEAVE A REPLY