ਸਿੱਧੂ ਵਲੋਂ ਕਰਤਾਰਪੁਰ ਕਾਰੀਡਾਰ ਖੋਲ੍ਹੇ ਜਾਣ ਦੀ ਗੱਲ ‘ਤੇ ਚੀਮਾ ਦਾ ਬਿਆਨ

0
270

ਚੰਡੀਗੜ੍ਹ (ਟੀ.ਐਲ.ਟੀ. ਨਿਊਜ਼)- ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਕਾਰੀਡੋਰ ਖੋਲ੍ਹੇ ਜਾਣ ਦੀ ਗੱਲ ‘ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਕਾਰੀਡੋਰ ਨੂੰ ਖੋਲ੍ਹੇ ਜਾਣ ਦੀ ਗੱਲ ‘ਤੇ ਕੋਈ ਦੋ ਰਾਏ ਨਹੀਂ ਹੈ ਕਿ ਸਾਰੀ ਸਿੱਖ ਕੌਮ ਦੀ ਇਹੀ ਮੰਗ ਸੀ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਕਈ ਪ੍ਰਧਾਨ ਮੰਤਰੀਆਂ ਅਤੇ ਸਿਆਸੀ ਆਗੂਆਂ ਨੇ ਦੀ ਇਹੀ ਮੰਗ ਰਹੀ ਹੈ ਪਰ ਕਿਸੇ ਨੂੰ ਸਫਲਤਾ ਨਹੀਂ ਮਿਲੀ ਪਰ ਜੇਕਰ ਇਸ ਗੱਲ ਨੂੰ ਲੈ ਕੇ ਘਟੀਆ ਸਿਆਸਤ ਹੋਵੇ ਤਾਂ ਇਸ ਨਾਲ ਸਿੱਖ ਕੌਮ ਨੂੰ ਠੇਸ ਪੁੱਜੇਗੀ ਕਿਉਂਕਿ ਇਹ ਦੋ ਦੇਸ਼ਾਂ ਦੇ ਵਿਚਕਾਰ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਨਾ ਹਿੰਦੋਸਤਾਨ ਤੇ ਨਾ ਹੀ ਪਾਕਿਸਤਾਨ ਵਲੋਂ ਇਸ ਦੀ ਅਧਿਕਾਰਕ ਪੁਸ਼ਟੀ ਹੋਈ ਹੈ ਪਰ ਨਵਜੋਤ ਸਿੰਘ ਸਿੱਧੂ ਨੇ ਇਸ ਨੂੰ ਲੈ ਕੇ ਐਲਾਨ ਕਰ ਦਿੱਤਾ, ਜੋ ਧਰਮ ਦੇ ਨਾਂ ‘ਤੇ ਰਾਜਨੀਤੀ ਕਰਦੇ ਹਨ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਾਲ 2000 ‘ਚ ਜਦੋਂ ਪਾਕਿਸਤਾਨ ਜਨਰਲ ਪਰਵੇਜ਼ ਮੁਸ਼ੱਰਫ ਨੇ ਕਿਹਾ ਸੀ ਕਿ ਕਾਰੀਡੋਰ ਨੂੰ ਡੇਢ ਕਿਲੋਮੀਟਰ ਤੱਕ ਖੋਲ੍ਹਣਗੇ ਤਾਂ ਇਸ ਐਲਾਨ ‘ਤੇ ਵੀ ਕੋਈ ਕੰਮ ਨਹੀਂ ਕੀਤਾ ਗਿਆ ਅਤੇ ਉਹ ਮੁੱਕਰ ਗਏ। ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਕੋਲ ਕੋਈ ਜਾਣਕਾਰੀ ਸੀ ਤਾਂ ਉਹ ਪਹਿਲਾਂ ਭਾਰਤ ਸਰਕਾਰ ਨਾਲ ਗੱਲ ਕਰਦੇ ਅਤੇ ਇੰਝ ਪ੍ਰੈਸ ਕਾਨਫਰੰਸ ਨਾ ਕਰਦੇ ਕਿਉਂਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੇਗੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਬਿਨਾਂ ਕਿਸੇ ਅਧਿਕਾਰਕ ਪੁਸ਼ਟੀ ਦੇ ਕਿਸੇ ਵੀ ਮੰਤਰੀ ਨੂੰ ਇਸ ਤਰ੍ਹਾਂ ਦੀ ਜਾਣਕਾਰੀ ਸਾਂਝੀ ਨਹੀਂ ਕਰਨੀ ਚਾਹੀਦੀ।

LEAVE A REPLY