ਮੋਦੀ ਨੂੰ ਉਨ੍ਹਾਂ ਦੀ ਪਾਕਿਸਤਾਨੀ ਮੁਸਲਿਮ ਭੈਣ ਨੇ ਬੰਨ੍ਹੀ ਰੱਖੜੀ

0
130

ਨਵੀਂ ਦਿੱਲੀ— ਰੱਖੜੀ ਦੇ ਮੌਕੇ ‘ਤੇ ਪੀ.ਐੱਮ ਮੋਦੀ ਦੀ ਮੁਸਲਿਮ ਭੈਣ ਨੇ ਰੱਖੜੀ ਬੰਨ੍ਹੀ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਪਾਕਿਸਤਾਨੀ ਭੈਣ ਕਮਰ ਮੋਹਸਿਨ ਸ਼ੇਖ ਨੇ ਇਸ ਵਾਰ ਵੀ ਉਨ੍ਹਾਂ ਦੀ ਕਲਾਈ ‘ਤੇ ਪਿਆਰ ਸਜਾਇਆ ਹੈ। ਕਮਰ ਮੋਹਸਿਨ ਸ਼ੇਖ ਮੋਦੀ ਨੂੰ ਪਿਛਲੇ 24 ਸਾਲ ਤੋਂ ਰੱਖੜੀ ਬੰਨ੍ਹ ਰਹੀ ਹੈ। ਮੋਹਸਿਨ ਪੀ.ਐੱਮ ਮੋਦੀ ਨੂੰ ਉਦੋਂ ਤੋਂ ਜਾਣਦੀ ਹੈ ਜਦੋਂ ਤੋਂ ਉਹ ਆਰ.ਐੱਸ.ਐੱਸ. ਨਾਲ ਕੰਮ ਕਰਦੇ ਸਨ। ਮੋਦੀ ਦੀ ਰੱਖੜੀ ਸਿਸਟਰ ਕਹੇ ਜਾਣ ਵਾਲੀ ਕਮਰ ਮੋਹਸਿਨ ਸ਼ੇਖ ਨੇ ਦੱਸਿਆ ਕਿ ਜਦੋਂ ਮੈਂ ਪਹਿਲੀ ਵਾਰ ਭਰਾ ਨਰਿੰਦਰ ਮੋਦੀ ਨੂੰ ਪਹਿਲੀ ਵਾਰ ਰੱਖੜੀ ਬੰਨ੍ਹੀ ਸੀ ਤਾਂ ਉਹ ਆਰ.ਐੱਸ.ਐੱਸ. ਦੇ ਇਕ ਵਰਕਰ ਸਨ। ਉਨ੍ਹਾਂ ਨੂੰ ਰੱਖੜੀ ਬੰਨ੍ਹਦੇ ਹੋਏ 24 ਸਾਲ ਹੋ ਗਏ ਹਨ। ਉਨ੍ਹਾਂ ਦੇ ਵਿਵਹਾਰ ‘ਚ ਕੋਈ ਬਦਲਾਅ ਨਹੀਂ ਆਇਆ ਹੈ। ਉਹ ਸਿਰਫ ਵਿਅਸਥ ਹੋ ਗਏ ਹਨ ਇਸ ਲਈ ਸਾਨੂੰ ਸਮਾਂ ਨਹੀਂ ਮਿਲਦਾ ਹੈ, ਇਸ ਦੇ ਇਲਾਵਾ ਬਾਕੀ ਸਭ ਕੁਝ ਸਮਾਨ ਹੈ।

LEAVE A REPLY