ਭਾਰਤ ਨੇ ਦੱ. ਕੋਰੀਆ ਨੂੰ ਸਖਤ ਸੰਘਰਸ਼ ‘ਚ 5-3 ਨਾਲ ਹਰਾਇਆ

0
474

ਜਕਾਰਤਾ- ਸਾਬਕਾ ਚੈਂਪੀਅਨ ਭਾਰਤ ਨੇ 18ਵੀਆਂ ਏਸ਼ੀਆਈ ਖੇਡਾਂ ਦੀ ਹਾਕੀ ਪ੍ਰਤੀਯੋਗਿਤਾ ਵਿਚ ‘ਸੋਨਾ ਜਿੱਤੋ ਤੇ ਓਲੰਪਿਕ ਟਿਕਟ ਹਾਸਲ ਕਰੋ’ ਦੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਐਤਵਾਰ ਨੂੰ ਪਮੁੱਖ ਵਿਰੋਧੀ ਦੱਖਣੀ ਕੋਰੀਆ ਨੂੰ ਪੂਲ-ਏ ਵਿਚ 5-3 ਨਾਲ ਹਰਾ ਕੇ ਆਪਣੀ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਸੈਮੀਫਾਈਨਲ ਵਿਚ ਆਪਣਾ ਸਥਾਨ ਪਹਿਲਾਂ ਹੀ ਤੈਅ ਕਰ ਚੁੱਕੇ ਭਾਰਤ ਨੇ ਇਸ ਟੂਰਨਾਮੈਂਟ ਵਿਚ ਆਪਣੇ ਗੋਲਾਂ ਦੀ ਗਿਣਤੀ 56 ਪਹੁੰਚਾ ਦਿੱਤੀ ਹੈ ਤੇ ਉਹ 12 ਅੰਕਾਂ ਨਾਲ ਚੋਟੀ ‘ਤੇ ਹੈ। ਕੋਰੀਆ ਨੂੰ ਚਾਰ ਮੈਚਾਂ ਵਿਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹ ਪੂਲ ਵਿਚ ਦੂਜੇ ਸਥਾਨ ‘ਤੇ ਹੈ।

LEAVE A REPLY