ਸਰਕਾਰ ਤੁਹਾਡੇ ਪਿੰਡ ਵਿਚ ਲੜੀ ਤਹਿਤ ਖਜੂਰਲਾ ਵਿਖੇ ਲਾਇਆ ਲੋਕ ਸੁਵਿਧਾ ਕੈਂਪ

0
255

ਫਗਵਾੜਾ, (ਕੌੜਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਧੀਨ ‘ਸਰਕਾਰ ਤੁਹਾਡੇ ਪਿੰਡ ਵਿਚ’ ਲੋਕ ਸੁਵਿਧਾ ਕੈਂਪਾਂ ਦੀ ਲੜੀ ਅਧੀਨ ਹਲਕੇ ਦੇ ਪਿੰਡ ਖਜੂਰਲਾ ਵਿਖੇ ਇਕ ਕੈਂਪ ਲਗਾਇਆ ਗਿਆ। ਜਿਸ ਵਿਚ ਜਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਸਾਬਕਾ ਕੈਬਿਨੇਟ ਮੰਤਰੀ ਪੰਜਾਬ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਕੈਂਪ ਦੌਰਾਨ ਲੋੜਵੰਦਾਂ ਦੇ ਬੁਢਾਪਾ, ਅੰਗਹੀਣ ਤੇ ਵਿਧਵਾ ਪੈਨਸ਼ਨ ਤੋਂ ਇਲਾਵਾ ਆਟਾ ਦਾਲ ਸਕੀਮ ਦੇ ਫਾਰਮ ਭਰੇ ਗਏ ਅਤੇ ਕਿਰਤ ਵਿਭਾਗ ਵਲੋਂ ਮਨਰੇਗਾ ਸਕੀਮ ਅਧੀਨ ਜੋਬ ਕਾਰਡ ਵੀ ਬਣਾਏ ਗਏ। ਇਸ ਤੋਂ ਪਹਿਲਾਂ ਕੈਂਪ ਦਾ ਉਦਘਾਟਨ ਕਰਦਿਆਂ ਜੋਗਿੰਦਰ ਸਿੰਘ ਮਾਨ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸਰਕਾਰੀ ਵਿਭਾਗਾਂ ਦੇ ਸਟਾਫ ਨੂੰ ਹਦਾਇਤ ਕੀਤੀ ਕਿ ਫਾਰਮ ਭਰਨ ਵਿਚ ਕਿਸੇ ਤਰ੍ਹਾਂ ਦੀ ਕੋਤਾਹੀ ਨਾ ਕੀਤੀ ਜਾਵੇ ਅਤੇ ਦਸਤਾਵੇਜਾਂ ਨੂੰ ਚੰਗੀ ਤਰ੍ਹਾਂ ਚੈਕ ਕੀਤਾ ਜਾਵੇ ਤਾਂ ਜੋ ਕਿਸੇ ਨੂੰ ਖੱਜਲ ਖੁਆਰ ਨਾ ਹੋਣਾ ਪਵੇ। ਇਸ ਮੌਕੇ ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਨੇ ਦੱਸਿਆ ਕਿ ਇਹ ਕੈਂਪ ਬਜੁਰਗਾਂ ਅਤੇ ਅੰਗਹੀਣਤਾ ਦੇ ਸ਼ਿਕਾਰ ਲੋੜਵੰਦਾਂ ਲਈ ਬਹੁਤ ਲਾਹੇਵੰਦ ਸਿੱਧ ਹੋ ਰਹੇ ਹਨ। ਇਸ ਮੌਕੇ ਸੂਬਾ ਕਾਂਗਰਸ ਸਕੱਤਰ ਅਵਤਾਰ ਸਿੰਘ ਪੰਡਵਾ, ਪਿਆਰਾ ਸਿੰਘ ਸਰਪੰਚ, ਪਵਿੱਤਰ ਸਿੰਘ, ਅਜੇ ਕੁਮਾਰ ਹੈਪੀ, ਮੰਗਤ ਰਾਮ ਮੰਗੀ ਪ੍ਰਧਾਨ, ਇਕਬਾਲ ਸਿੰਘ, ਓਮ ਪ੍ਰਕਾਸ਼ ਜੱਸਲ ਤੋਂ ਇਲਾਵਾ ਰਜਨੀ ਬਾਲਾ ਦਿਹਾਤੀ ਪ੍ਰਧਾਨ ਮਹਿਲਾ ਕਾਂਗਰਸ ਆਦਿ ਤੋਂ ਇਲਾਵਾ ਪਿੰਡ ਦੇ ਹੋਰ ਪਤਵੰਤੇ ਵੀ ਹਾਜਰ ਸਨ।

LEAVE A REPLY