ਇਮਾਰਤ ‘ਚ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ

0
170

ਮੁੰਬਈ- ਮੁੰਬਈ ਦੇ ਪਰੇਲ ਇਲਾਕੇ ‘ਚ ਹਿੰਦਮਾਤਾ ਸਿਨੇਮਾ ਦੇ ਨਜ਼ਦੀਕ ਕ੍ਰਿਸਟਲ ਟਾਵਰ ‘ਚ ਅੱਜ ਸਵੇਰੇ ਲੱਗੀ ਅੱਗ ਕਾਰਨ 2 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਕੇ. ਈ. ਐਮ. ਹਸਪਤਾਲ ਦੇ ਡੀਨ ਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਕੁੱਲ 16 ਲੋਕਾਂ ਨੂੰ ਹਸਪਤਾਲ ‘ਚ ਲਿਆਂਦਾ ਗਿਆ। ਇਨ੍ਹਾਂ ‘ਚੋਂ ਦੋ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ‘ਚ ਇੱਕ ਬਜ਼ੁਰਗ ਔਰਤ ਸ਼ਾਮਲ ਹੈ। ਡੀਨ ਨੇ ਦੱਸਿਆ ਕਿ ਬਾਕੀ ਲੋਕਾਂ ਦੀ ਹਾਲਤ ਸਥਿਰ ਹੈ।

LEAVE A REPLY