ਫੋਨ ਲੁੱਟ ਕੇ ਭੱਜ ਰਹੇ ਇਕ ਲੁਟੇਰੇ ਨੂੰ ਕੀਤਾ ਕਾਬੂ, ਦੂਜਾ ਫਰਾਰ

0
297

ਜਲੰਧਰ (ਰਮੇਸ਼ ਗਾਬਾ) ਵੀਰਵਾਰ ਦੇਰ ਸ਼ਾਮ ਮੁਹੱਲਾ ਕ੍ਰਿਸ਼ਨਾ ਕਾਲੋਨੀ ‘ਚ 2 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਮੁਹੱਲੇ ‘ਚ ਸਫਾਈ ਕਰ ਰਹੇ ਸਫਾਈ ਸੇਵਕ ਰਾਜ ਕੁਮਾਰ ਜੋ ਕਿ ਫੋਨ ‘ਤੇ ਗੱਲ ਕਰ ਰਿਹਾ ਸੀ, ਉਸਦਾ ਫੋਨ ਖੋਹ ਕੇ ਭੱਜ ਗਏ। ਅੱਗੇ ਕੰਮ ਕਰ ਰਹੇ ਸਫਾਈ ਸੇਵਕ ਦੇ ਦੂਜੇ ਸਾਥੀ ਸੁਦਾਮਾ ਨੇ ਆਪਣੀ ਸਫਾਈ ਵਾਲੀ ਰੇਹੜੀ ਲੁਟੇਰਿਆਂ ਦੇ ਮੋਟਰਸਾਈਕਲ ਅੱਗੇ ਲਗਾ ਦਿੱਤੀ, ਜਿਸ ਕਾਰਨ ਲੁਟੇਰੇ ਰੇਹੜੀ ਨਾਲ ਟਕਰਾ ਕੇ ਡਿੱਗ ਗਏ ਪਰ ਇਸ ਦੌਰਾਨ ਮੋਟਰਸਾਈਕਲ ਸਵਾਰ ਮੌਕੇ ‘ਤੇ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ, ਜਦਕਿ ਦੂਜੇ ਲੁਟੇਰੇ ਨੂੰ ਸਫਾਈ ਸੇਵਕਾਂ ਅਤੇ ਮੁਹੱਲਾ ਵਾਸੀਆਂ ਨੇ ਕਾਬੂ ਕਰ ਲਿਆ ਅਤੇ ਲੋਕਾਂ ਨੇ ਉਸਦੀ ਕਾਫੀ ਛਿੱਤਰ ਪਰੇਡ ਕੀਤੀ। ਫੜੇ ਗਏ ਲੁਟੇਰੇ ਨੇ ਆਪਣਾ ਨਾਂ ਸੋਨੂੰ ਵਾਸੀ ਫਿਲੌਰ ਦੱਸਿਆ,ਜਦਕਿ ਫਰਾਰ ਸਾਥੀ ਦਾ ਨਾਂ ਮੋਨੂੰ ਦੱਸਿਆ, ਜਿਸ ਤੋਂ ਬਾਅਦ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ। ਪੁਲਸ ਨੇ ਖੋਹਿਆ ਹੋਇਆ ਮੋਬਾਇਲ ਬਰਾਮਦ ਕਰ ਲਿਆ। ਏ. ਐੱਸ. ਆਈ. ਜਗਦੀਸ਼ ਰਾਜ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

LEAVE A REPLY