ਕਲਾਕਾਰਾਂ ਨਾਲ ਸਟੇਜ ਤੇ ਆਪਣੀ ਕਲਾ ਦੇ ਜੌਹਰ ਦਿਖਾ ਰਿਹਾ ਹੈ ਢੋਲ ਮਾਸਟਰ ਨਿਰਮਲ ਸਿੰਘ

0
157

ਢੋਲ ਮਾਸਟਰ ਕਹਿਲਾਉਣ ਵਾਲੇ ਜਿਨਾਂ ਦੀ ਨਾਮਵਰ ਕਲਾਕਰਾਂ ਵਿੱਚ ਇਕ ਵੱਖਰੀ ਪਹਿਚਾਣ ਹੈ ਉਹ ਹਨ  ਮਾਸਟਰ ਨਿਰਮਲ ਸਿੰਘ।।  ਨਿਰਮਲ ਸਿੰਘ ਦਾ ਜਨਮ ਪਿਤਾ ਗੁਰਪਾਲ ਸਿੰਘ ਅਤੇ ਮਾਤਾ ਪ੍ਰਕਾਸ਼ ਕੌਰ ਦੇ ਘਰ 15 ਜੂਨ 1991 ਵਿੱਚ ਹੋਇਆ।। ਨਿਰਮਲ ਸਿੰਘ   ਨੂੰ ਸਕੂਲ ਸਮੇਂ ਤੋਂ ਹੀ ਸੰਗੀਤ ਦਾ ਸ਼ੌਕ ਪੈਦਾ ਹੋ ਗਿਆ ਸੀ ਤੇ ਉਸ ਨੇ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਢੋਲਕ ਦੀ ਸਿਖਿਆ ਪ੍ਰਾਪਤ ਕੀਤੀ। ਅੱਜ ਉਹ ਢੋਲਕ ਤੇ ਸਾਰਿਆਂ ਨੂੰ ਨੱਚਣ ਤੇ ਮਜਬੂਰ ਕਰ ਦਿੰਦਾ ਹੈ। ਅਤੇ ਉਸ ਦਾ ਨਾਮ ਨਾਮਵਰ ਕਲਾਕਾਰਾਂ ਵਿੱਚ ਲਿਆ ਜਾਂਦਾ ਹੈ। ਨਿਰਮਲ ਸਿੰਘ ਨਾਮਵਰ ਕਲਾਂਕਾਰਾਂ ਨਾਲ ਸਟੇਜ ਤੇ ਢੋਲਕ ਦੀ ਸੰਗਤ ਕਰ ਰਿਹਾ ਹੈ।ਜਿਨਾਂ ਵਿੱਚ ਸਰੀਫ ਦਿਲਦਾਰ, ਗੁਰਦੇਵ ਪੱਧਰੀ, ਸ਼ੰਮੀ ਖਾਨ, ਜੀ ਗੁਲਜਾਰ, ਹਰਲੀਨ ਅਖਤਰ, ਜੱਸ ਕਾਜਲੀ ਆਦਿ ਕਲਾਕਾਰਾਂ ਨਾਲ ਸਟੇਜ ਤੇ ਆਪਣੀ ਕਲਾ ਦੇ ਜੌਹਰ ਦਿਖਾ ਰਿਹਾ ਹੈ।
ਪਰਮਜੀਤ ਸੰਨੀ

LEAVE A REPLY