ਕਾਂਗਰਸ ‘ਤੇ ਭਾਜਪਾ ਦਾ ਪਲਟਵਾਰ, ਰਾਹੁਲ ਬਾਰੇ ਪੋਸਟਰ ਲਗਵਾ ਲਿਖੀ ਇਹ ਗੱਲ

0
317

ਨਵੀਂ ਦਿੱਲੀ/ਚੰਡੀਗੜ੍ਹ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੀ ਸਭ ਤੋਂ ਵੱਡੀ ਸੰਸਦ ਲੋਕ ਸਭਾ ‘ਚ ਆਪਣੇ ਭਾਸ਼ਣ ਦੌਰਾਨ ਗਲੇ ਲਾਉਣ ਨੂੰ ਲੈ ਕੇ ਪੋਸਟਰ ਵਾਰ ਸ਼ੁਰੂ ਹੋ ਗਈ ਹੈ। ਜਿੱਥੇ ਕਾਂਗਰਸ ਨੇ ਮੁੰਬਈ ‘ਚ ਥਾਂ-ਥਾਂ ਆਪਣੇ ਰਾਹੁਲ ਵਲੋਂ ਪ੍ਰਧਾਨ ਮੰਤਰੀ ਨੂੰ ਗਲੇ ਲਾਉਣ ਦੇ ਪੋਸਟਰ ਲਾਏ ਹਨ ਅਤੇ ਦਾਅਵਾ ਕੀਤਾ ਹੈ ਕਿ ਉਹ ਲੋਕਾਂ ਨੂੰ ਦੱਸਣਾ ਚਾਹੁੰਦੀ ਹੈ ਕਿ ਸਮਾਜ ‘ਚ ਨਫਰਤ ਲਈ ਕੋਈ ਥਾਂ ਨਹੀਂ ਹੈ, ਉੱਥੇ ਹੀ ਦਿੱਲੀ ਭਾਜਪਾ ਵਿਧਾਇਕ ਤੇ ਡੀ. ਐੱਸ. ਜੀ. ਐੱਮ. ਸੀ. ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਦੇ ਜਵਾਬ ‘ਚ ਦਿੱਲੀ ‘ਚ ਥਾਂ-ਥਾਂ ਪੋਸਟਰ ਲਗਵਾਏ ਹਨ।  ਪੋਸਟਰਾਂ ‘ਤੇ ਰਾਹੁਲ ਗਾਂਧੀ ਤੇ ਉਨ੍ਹਾਂ ਦੇ ਪਰਿਵਾਰ ਤੋਂ 1984 ਦੌਰਾਨ ਫੈਲਾਈ ਗਈ ਨਫਰਤ ਨੂੰ ਮਿਟਾਉਣ ਦੀ ਗੱਲ ਲਿਖੀ ਗਈ ਹੈ।

PunjabKesari
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਮੋਦੀ ਸਰਕਾਰ ਵਿਰੱਧ ਤੇਦੇਪਾ ਦੇ ਅਵਿਸ਼ਵਾਸ ਪ੍ਰਸਤਾਵ ‘ਤੇ ਬਹਿਸ ਦੌਰਾਨ ਰਾਹੁਲ ਨੇ ਪ੍ਰਧਾਨ ਮੰਤਰੀ ਨੂੰ ਗਲੇ ਲਾਇਆ ਸੀ, ਉਸ ਤੋਂ ਬਾਅਦ ਟੀ. ਵੀ. ਚੈਨਲਾਂ ‘ਤੇ ਇਹ ਵੀਡੀਓ ਖੂਬ ਨਜ਼ਰ ਆਉਣ ਲੱਗੀ। ਇਸ ਤੋਂ ਬਾਅਦ ਕਾਂਗਰਸ ਦੇ ਮੁੰਬਈ ਮੁਖੀ ਸੰਜੇ ਨਿਰੂਪਮ ਨੇ ਕਿਹਾ ਕਿ ਮੈਨੂੰ ਅਖਬਾਰਾਂ ‘ਚ ਪ੍ਰਕਾਸ਼ਿਤ ਗਲੇ ਮਿਲਣ ਦੀ ਤਸਵੀਰ ਪਸੰਦ ਹੈ, ਇਸ ਲਈ ਮੈਂ ਫੈਸਲਾ ਕੀਤਾ ਕਿ ਇਹ ਸੰਦੇਸ਼ ਖੂਬ ਫੈਲਣਾ ਚਾਹੀਦਾ ਹੈ। ਇਸ ਲਈ ਮੈਂ ਮੁੰਬਈ ‘ਚ ਰਾਹੁਲ ਦੇ ਗਲੇ ਮਿਲਣ ਵਾਲੇ ਪੋਸਟਰ ਲਾਏ।

LEAVE A REPLY