ਪ੍ਰਿਯੰਕਾ ਚੋਪੜਾ ਨੇ ਆਪਣੇ ਜਨਮਦਿਨ ‘ਤੇ ਨੌਕਰਾਂ ਨੂੰ ਦਿੱਤਾ ਖਾਸ ਤੋਹਫਾ

0
499

ਮੁੰਬਈ — ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੀ ਬੇਹਤਰੀਨ ਐਕਟਿੰਗ ਲਈ ਜਾਣੀ ਜਾਂਦੀ ਹੈ। ਉਨ੍ਹਾਂ ਨੇ ਹਾਲੀਵੁੱਡ ‘ਚ ਬਾਲੀਵੁੱਡ ਦੀ ਪਛਾਣ ਬਣਾਈ। ਹਾਲ ਹੀ ‘ਚ ਪ੍ਰਿਯੰਕਾ ਨੇ ਆਪਣਾ 36 ਵਾਂ ਜਨਮਦਿਨ ਲੰਡਨ ‘ਚ ਮਨਾਇਆ। ਬਰਥਡੇ ‘ਤੇ ਪ੍ਰਿਯੰਕਾ ਨੇ ਆਪਣੇ ਪ੍ਰੋਡਕਸ਼ਨ ਹਾਊਸ ‘ਚ ਕੰਮ ਕਰਨ ਵਾਲੀਆਂ ਮਹਿਲਾਵਾਂ ਲਈ ਇਕ ਸਪੈਸ਼ਲ ਗਿਫਟ ਵੀ ਦਿੱਤਾ। ਉਨ੍ਹਾਂ ਨੇ ਆਪਣੀ ਕੰਪਨੀ ‘ਚ ਕੰਮ ਕਰਨ ਵਾਲੀਆਂ ਮਾਵਾਂ ਦੇ ਕੰਮ ਦੇ ਸਮੇਂ ਨੂੰ ਲੈ ਕੇ ਛੂਟ, ਮੈਟਰਨਿਟੀ, ਗਰਭ ਅਵਸਥਾ ਤੋਂ ਬਾਅਦ ਬੱਚਿਆਂ ਲਈ ਕਰੇਸ਼ ਕੋਰਸ ਵਰਗੀਆਂ ਸੁਵਿਧਾਵਾਂ ਦਿੱਤੀਆਂ।
Image result for Priyanka Chopra with mom
ਦੱਸ ਦੇਈਏ ਕਿ ਪ੍ਰਿਯੰਕਾ ਦੀ ਕੰਪਨੀ ‘ਚ 80 ਪ੍ਰਤੀਸ਼ਤ ਫੀਮੇਲ ਸਟਾਫ ਹੈ ਜੋ ਕਿ ਵਿਆਹੁਤਾ ਹੈ। ਪ੍ਰਿਯੰਕਾ ਦੀ ਮਾਂ ਨੇ ਕਿਹਾ ਕਿ ਪ੍ਰਿਯੰਕਾ ਅਜਿਹਾ ਮਾਹੌਲ ਬਣਾਉਣਾ ਚਾਹੁੰਦੀ ਸੀ, ਜਿੱਥੇ ਮਹਿਲਾਵਾਂ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਨ। ਪ੍ਰਿਯੰਕਾ ਦੇ ਇਸ ਤੋਹਫੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਉਹ ਇਕ ਬੇਹਤਰੀਨ ਅਦਾਕਾਰਾ ਹੋਣ ਦੇ ਨਾਲ-ਨਾਲ ਸ਼ਾਨਦਾਰ ਬੌਸ ਵੀ ਹੈ।

LEAVE A REPLY