ਸ਼ੁੱਕਰਵਾਰ ਤੋਂ ਹੋਵੇਗੀ ਟਰਾਂਸਪੋਰਟਰਾਂ ਦੀ ਹੜਤਾਲ

0
152

ਨਵੀਂ ਦਿੱਲੀ- ਡੀਜ਼ਲ ਕੀਮਤਾਂ ਰੋਜ਼ਾਨਾ ਬਦਲਣ ਖਿਲਾਫ ਅਤੇ ਥਰਡ ਪਾਰਟੀ ਬੀਮਾ ‘ਤੇ ਜੀ. ਐੱਸ. ਟੀ. ਛੋਟ ਦੀ ਮੰਗ ਸਮੇਤ ਹੋਰ ਕਈ ਮੁੱਦਿਆਂ ਨੂੰ ਲੈ ਕੇ ਟਰੱਕ ਆਪਰੇਟਰ ਦੇਸ਼ ਭਰ ‘ਚ ਹੜਤਾਲ ਕਰਨ ਜਾ ਰਹੇ ਹਨ। ਟਰੱਕ ਆਪਰੇਟਰਾਂ ਦੇ ਸੰਗਠਨ ‘ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ (AIMTC) ਨੇ 20 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਜਾਣ ਦਾ ਫੈਸਲਾ ਕੀਤਾ ਹੈ। ਇਸ ਸੰਗਠਨ ‘ਚ ਤਕਰੀਬਨ 93 ਲੱਖ ਟਰੱਕ ਆਪਰੇਟਰ ਸ਼ਾਮਲ ਹਨ। ਸਾਰੇ ਸ਼ਹਿਰਾਂ ‘ਚ ਵੱਡੇ ਸਪਲਾਈ ਕੇਂਦਰਾਂ ‘ਤੇ ਬੁੱਧਵਾਰ ਤੋਂ ਹੀ ਨਵੀਂ ਲੋਡਿੰਗ ਅਤੇ ਬੁਕਿੰਗ ਬੰਦ ਹੁੰਦੀ ਦਿਸੀ ਅਤੇ ਸ਼ੁੱਕਰਵਾਰ ਨੂੰ ਵੱਡੇ ਪੱਧਰ ‘ਤੇ ਟਰੱਕਾਂ ਦੇ ਚੱਕੇ ਜਾਮ ਹੋ ਸਕਦੇ ਹਨ।

LEAVE A REPLY