2 ਇਮਾਰਤਾਂ ਡਿੱਗੀਆਂ, ਕਈ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ

0
300

ਗ੍ਰੇਟਰ ਨੋਇਡਾ— ਗ੍ਰੇਟਰ ਨੋਇਡਾ ਵੈਸਟ ਦੇ ਸ਼ਾਹਬੇਰੀ ‘ਚ ਮੰਗਲਵਾਰ ਦੇਰ ਰਾਤ 4 ਮੰਜ਼ਿਲਾ ਤੇ 6 ਮੰਜ਼ਿਲਾ ਇਮਾਰਤਾਂ ਦੇ ਢਹਿ-ਢੇਰੀ ਹੋਣ ਦੀ ਖਬਰ ਮਿਲੀ ਹੈ। 4 ਮੰਜ਼ਿਲਾ ਇਮਾਰਤ ‘ਚ ਕਈ ਲੋਕ ਰਹਿ ਰਹੇ ਸਨ ਜਦਕਿ ਨਿਰਮਾਣ ਅਧੀਨ ਇਮਾਰਤ ‘ਚ ਕਈ ਮਜ਼ਦੂਰ ਮੌਜੂਦ ਸਨ। ਦੋਵਾਂ ਇਮਾਰਤਾਂ ‘ਚ 50 ਤੋਂ ਜ਼ਿਆਦਾ ਦੇ ਦੱਬੇ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਪੁਲਸ ਤੇ ਪ੍ਰਸ਼ਾਸਨ ਦੀ ਟੀਮ ਰਾਹਤ ਤੇ ਬਚਾਅ ਕਾਰਜ ਦੇ ਲਈ ਮੌਕੇ ‘ਤੇ ਪਹੁੰਚ ਗਈ ਹੈ। ਹਾਲਾਂਕਿ ਪੁਲਸ ਨੇ ਕਿਸੇ ਦੀ ਵੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ।ਸ਼ਾਹਬੇਰੀ ਦੀ ਜ਼ਮੀਨ ਨੂੰ ਗ੍ਰੇਟਰ ਨੋਇਡਾ ਐਥਾਰਟੀ ਨੇ ਆਪਣੇ ਅਧੀਨ ਕਰ ਲਿਆ ਸੀ। ਇਸ ਦੇ ਵਿਰੋਧ ‘ਚ ਪੇਂਡੂ ਕੋਰਟ ਪਹੁੰਚ ਗਏ ਸਨ। ਸੁਪਰੀਮ ਕੋਰਟ ‘ਚ ਸੁਣਵਾਈ ਤੋਂ ਬਾਅਦ ਸ਼ਾਹਬੇਰੀ ਜ਼ਮੀਨ ਦੀ ਐਕਵਾਇਰ ਰੱਦ ਕਰ ਦਿੱਤੀ ਗਈ ਸੀ। ਇਸ ਦੇ ਚੱਲਦੇ ਬਿਲਡਰਾਂ ਨੂੰ ਆਪਣੇ ਪ੍ਰੋਜੈਕਟ ਸਿਫਟ ਕਰਨੇ ਪਏ ਸਨ। ਗ੍ਰੇਟਰ ਨੋਇਡਾ ਐਥਾਰਟੀ ਨੇ ਇਸ ਏਰੀਆ ‘ਚ ਨਿਰਮਾਣ ਕਾਰਜ ‘ਤੇ ਰੋਕ ਲਾਈ ਹੋਈ ਹੈ। ਇਸ ਦੇ ਬਾਵਜੂਦ ਇਥੇ ਵੱਡੀ ਗਿਣਤੀ ‘ਚ ਗੈਰ-ਕਾਨੂੰਨੀ ਨਿਰਮਾਣ ਹੋ ਰਿਹਾ ਹੈ। ਇਥੇ ਕਿਸਾਨਾਂ ਤੋਂ ਜ਼ਮੀਨ ਲੈ ਕੇ ਕਈ ਮੰਜ਼ਿਲਾਂ ਇਮਾਰਤਾਂ ਬਣਾ ਦਿੱਤੀਆਂ ਗਈਆਂ ਹਨ। ਇਥੇ ਫਲੈਟ ਬਣਾ ਕੇ ਲੋਕਾਂ ਨੂੰ ਵੇਚੇ ਜਾ ਰਹੇ ਹਨ।ਹਾਲਾਂਕਿ ਪ੍ਰਸ਼ਾਸਨ ਨੇ ਕਿਸੇ ਦੀ ਵੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ। ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਪਹੁੰਚਾਇਆ ਜਾ ਰਿਹਾ ਹੈ।

58

LEAVE A REPLY