ਸੜਕ ਕਿਨਾਰੇ ਛੱਲੀਆਂ ਖਾਣ ਵਾਲੇ ਹੋ ਜਾਣ ਸਾਵਧਾਨ !

0
784
ਆਮ ਤੌਰ ‘ਤੇ ਮਾਨਸੂਨ ਦੌਰਾਨ ਲੋਕ ਗਰਮ ਚੀਜ਼ਾਂ ਖਾਣਾ ਪਸੰਦ ਕਰਦੇ ਹਨ। ਇਨ੍ਹਾਂ ‘ਚੋਂ ਇੱਕ ਹੈ ਛੱਲੀ। ਅਕਸਰ ਲੋਕ ਸੜਕਾਂ ਕਿਨਾਰੇ ਬੈਠੇ ਛੱਲੀਆਂ ਵੇਚਣ ਵਾਲਿਆਂ ਤੋਂ ਛੱਲੀ ਖਰੀਦਦੇ ਦੇਖੇ ਜਾ ਸਕਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਛੱਲੀ ਤੁਹਾਡੀ ਸਿਹਤ ਲਈ ਕਿੰਨੀ ਖਤਰਨਾਕ ਹੈ।
ਜ਼ਿਆਦਾਤਰ ਛੱਲੀਆਂ ਵੇਚਣ ਵਾਲੇ ਕਿਸੇ ਕੰਧ ਨਾਲ ਜਾਂ ਅਜਿਹੀ ਜਗ੍ਹਾ ਬੈਠਦੇ ਹਨ ਕਿ ਜੋ ਲੋਕ ਖੁੱਲ੍ਹੇ ‘ਚ ਜੰਗਲ ਪਾਣੀ ਜਾਂਦੇ ਹਨ ਤਾਂ ਅਜਿਹੇ ‘ਚ ਮੱਖੀਆਂ-ਮੱਛਰ ਮੰਡਰਾਉਂਦੇ ਹੋਏ ਇਨ੍ਹਾਂ ਛੱਲੀਆਂ ‘ਤੇ ਵੀ ਬੈਠ ਜਾਂਦੇ ਹਨ ਜੋ ਸਿਹਤ ਲਈ ਨੁਕਸਾਨਦਾਇਕ ਹੈ।
ਛੱਲੀ ਨੂੰ ਜਿਸ ‘ਤੇ ਭੁੰਨਿਆ ਜਾਂਦਾ ਹੈ, ਉਹ ਚੀਜ਼ਾਂ ਕਾਫੀ ਗੰਦੀਆਂ ਹੁੰਦੀਆਂ ਹਨ। ਛੱਲੀ ਭੁੰਨਣ ਦੌਰਾਨ ਸਾਫ ਸਫਾਈ ਦੂਰ ਦੀ ਗੱਲ ਹੈ।
ਅਕਸਰ ਛੱਲੀਆਂ ਵੇਚਣ ਵਾਲੇ ਲੋਕਾਂ ਕੋਲ ਪਾਣੀ ਦੀ ਬੋਤਲ ਹੁੰਦੀ ਹੈ ਪਰ ਕੋਈ ਇਹ ਨਹੀਂ ਜਾਣਦਾ ਕਿ ਬੋਤਲ ਕਿੰਨੀ ਪੁਰਾਣੀ ਹੈ। ਛੱਲੀ ਭੁੰਨਣ ਵਾਲੇ ਨੇ ਹੱਥ ਧੋਤੇ ਹਨ ਜਾਂ ਨਹੀਂ। ਗੰਦੇ ਹੱਥਾਂ ਨਾਲ ਭੁੰਨੀ ਗਈ ਛੱਲੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਛੱਲੀ ‘ਤੇ ਜੋ ਨਿੰਬੂ ‘ਤੇ ਮਸਾਲਾ ਪਾਇਆ ਜਾਂਦਾ ਹੈ ਉਹ ਵੀ ਕਿੰਨਾ ਪੁਰਾਣਾ ਹੁੰਦਾ ਹੈ।
ਸਿਹਤ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਖੁੱਲ੍ਹੇ ‘ਚ ਸੜਕਾਂ ਕਿਨਾਰੇ ਵਿਕਣ ਵਾਲੀਆਂ ਛੱਲੀਆਂ ਨੂੰ ਖਾਣ ਤੋਂ ਬਚਣਾ ਚਾਹੀਦਾ ਹੈ।

LEAVE A REPLY