ਪਿਸਤੌਲ ਦਿਖਾ ਕੇ ਲੁੱਟੇ ਗਹਿਣੇ

0
145

ਲੁਧਿਆਣਾ – ਗਿਆਸਪੁਰਾ ਇਲਾਕੇ ‘ਚ ਪਿੱਪਲ ਚੌਂਕ ਨੇੜੇ ਦਿਨ ਦਿਹਾੜੇ ਨਕਾਬਪੋਸ਼ ਲੁਟੇਰੇ ਇਕ ਸਵਰਨਕਾਰ ਨੂੰ ਬੰਦੀ ਬਣਾਉਣ ਉਪਰੰਤ ਲੱਖਾਂ ਰੁਪਏ ਦੇ ਮੁੱਲ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ। ਇਹ ਘਟਨਾ ਅੱਜ ਦੁਪਹਿਰ ਦੀ ਹੈ। ਕ੍ਰਿਸ਼ਨਾ ਜਿਊਲਰਜ਼ ‘ਚ ਤਿੰਨ ਹਥਿਆਰਬੰਦ ਲੁਟੇਰੇ ਦਾਖਲ ਹੋਏ ਅਤੇ ਉਨ੍ਹਾਂ ਨੇ ਕ੍ਰਿਸ਼ਨਾ ਜਿਊਲਰਜ਼ ਦੇ ਮਾਲਕ ਕ੍ਰਿਸ਼ਨ ਕੁਮਾਰ ਨੂੰ ਪਿਸਤੌਲ ਦਿਖਾ ਕੇ ਬੰਦੀ ਬਣਾ ਲਿਆ। ਲੁਟੇਰੇ ਦੁਕਾਨ ‘ਚੋਂ 20 ਤੋਲੇ ਸੋਨੇ ਦੇ ਗਹਿਣੇ ਅਤੇ 2 ਕਿੱਲੋ ਚਾਂਦੀ ਲੁੱਟ ਕੇ ਫ਼ਰਾਰ ਹੋ ਗਏ। ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਪਹੁੰਚ ਕੇ ਅਗਲੇਰੀ ਕਾਰਵਾਈ ਕਰ ਰਹੇ ਹਨ।

LEAVE A REPLY