ਸਿਹਤ ਵਿਭਾਗ ਟੀਮ ਅਤੇ ਕਮਿਸ਼ਨਰੇਟ ਪੁਲਸ ਵੱਲੋਂ ਕੀਤੀ ਛਾਪੇਮਾਰੀ

0
184

ਜਲੰਧਰ (ਹਰਪ੍ਰੀਤ ਕਾਹਲੋ) –  ਮਿਲਾਪ ਚੌਕ ਸਥਿਤ ਮੋਨਿਕਾ ਟਾਵਰ ‘ਚ ਸਿਹਤ ਵਿਭਾਗ ਟੀਮ ਅਤੇ ਕਮਿਸ਼ਨਰੇਟ ਪੁਲਸ ਵੱਲੋਂ ਛਾਪੇਮਾਰੀ ਕੀਤੀ ਗਈ। ਸਿਹਤ ਅਧਿਕਾਰੀ ਅਨੁਪਮਾ ਕਾਲੀਆ, ਡਾਕਟਰ ਦਿਨੇਸ਼, ਏ. ਸੀ. ਪੀ. ਸਰਬਜੀਤ ਰਾਏ, ਏ. ਸੀ. ਪੀ. ਦਲਬੀਰ ਸਿੰਘ ਬੁੱਟਰ ਅਤੇ ਥਾਣਾ 3 ਦੇ ਇੰਚਾਰਜ ਕੁੰਵਰ ਵਿਜੇ ਪਾਲ, ਥਾਣਾ ਬਾਵਾ ਖੇਲ ਦੀ ਪੁਲਸ ਨੇ ਮੋਨਿਕਾ ਟਾਵਰ ‘ਚ ਬਣੇ ਇਕ ਮੈਡੀਕਲ ਗੋਦਾਮ ‘ਚ ਛਾਪੇਮਾਰੀ ਕਰਕੇ ਪਾਬੰਦੀਸ਼ੁਦਾ ਦਵਾਈਆਂ ਦਾ ਜਖੀਰਾ ਬਰਾਮਦ ਕੀਤਾ। ਮੋਨਿਕਾ ਟਾਵਰ ‘ਚ ਜਿਸ ਦੁਕਾਨ ‘ਚੋਂ ਸਾਮਾਨ ਬਰਾਮਦ ਹੋਇਆ ਹੈ, ਉਸ ‘ਤੇ ਕੋਈ ਨਾਂ ਨਹੀਂ ਲਿਖਿਆ ਸੀ। ਸਿਹਤ ਅਧਿਕਾਰੀ ਅਨੁਪਮਾ ਕਾਲੀਆ ਅਤੇ ਸਿਹਤ ਵਿਭਾਗ ਦੇ ਇੰਸਪੈਕਟਰ ਦਿਨੇਸ਼ ਕੁਮਾਰ ਨੇ ਦੱਸਿਆ ਕਿ 3 ਦਿਨ ਪਹਿਲਾਂ ਬਸਤੀ ਮਿੱਠੂ ਤੋਂ ਦੋ ਨੌਜਵਾਨਾਂ ਨੂੰ ਫੜਿਆ ਸੀ, ਜਿਨ੍ਹਾਂ ਨੇ ਪੁੱਛਗਿੱਛ ‘ਚ ਦੱਸਿਆ ਸੀ ਕਿ ਪੁਨੀਤ ਪੁੱਤਰ ਸੁਰਿੰਦਰ ਵਾਸੀ ਰਾਜਾ ਗਾਰਡਨ ਨੇ ਮੋਨਿਕਾ ਟਾਵਰ ‘ਚ ਇਕ ਗੋਦਾਮ ਲਿਆ ਹੋਇਆ ਹੈ, ਜਿੱਥੇ ਉਹ ਪਾਬੰਦੀਸ਼ੁਦਾ ਦਵਾਈਆਂ ਨੂੰ ਸਟੋਰ ਕਰਕੇ ਰੱਖਦਾ ਹੈ। ਇਸੇ ਸੂਚਨਾ ਦੇ ਆਧਾਰ ‘ਤੇ ਅੱਜ ਛਾਪਾ ਮਾਰ ਕੇ ਪੁਨੀਤ ਨੂੰ ਗ੍ਰਿ੍ਰਫਤਾਰ ਕੀਤਾ ਗਿਆ ਅਤੇ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਕੀਤੀਆਂ ਗਈਆਂ।  ਗ੍ਰਿਫਤਾਰ ਕੀਤਾ ਗਿਆ ਵਿਅਕਤੀ ਆਪਣੀ ਗੱਡੀ ‘ਚ ਹੀ ਦਵਾਈਆਂ ਦੀ ਸਪਲਾਈ ਕਰਦਾ ਸੀ। ਗੱਡੀ ‘ਤੇ ਦੋਸ਼ੀ ਨੇ ਪ੍ਰੈੱਸ ਦਾ ਸਟੀਕਰ ਲਗਾ ਕੇ ਰੱਖਿਆ ਸੀ ਤਾਂਕਿ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ। ਉਕਤ ਗ੍ਰਿਫਤਾਰ ਵਿਅਕਤੀ ਖਿਲਾਫ ਸੁਲਤਾਨਪੁਰ ਲੋਧੀ ‘ਚ ਵੀ ਐੱਨ. ਡੀ. ਪੀ.ਐੱਸ. ਐਕਟ ਦਾ ਮਾਮਲਾ ਦਰਜ ਹੈ। ਇਸ ਮਾਮਲੇ ‘ਚ ਦੋਸ਼ੀ ਜ਼ਮਾਨਤ ‘ਤੇ ਬਾਹਰ ਆਇਆ ਹੋਇਆ ਸੀ ਅਤੇ ਫਿਰ ਤੋਂ ਪਾਬੰਦੀਸ਼ੁਦਾ ਦਵਾਈਆਂ ਦੀ ਵਿਕਰੀ ਕਰਨ ਲੱਗਾ ਸੀ।

LEAVE A REPLY