ਵਿਅਕਤੀ ਦੀ ਸ਼ੱਕੀ ਹਾਲਤ ‘ਚ ਮੌਤ

0
168

ਜਲੰਧਰ (ਰਮੇਸ਼ ਗਾਬਾ)– ਥਾਣਾ ਨੰਬਰ-5 ਦੇ ਅਧੀਨ ਆਉਂਦੇ ਬਸਤੀ ਸ਼ੇਖ ਗਿੱਲ ਨੰਬਰ-6 ਦੇ ਰਹਿਣ ਵਾਲੇ ਜੀਤ ਕੁਮਾਰ (70) ਦੀ ਸ਼ੱਕੀ ਹਾਲਤ ‘ਚ ਮੌਤ ਹੋ ਗਈ। ਸੂਚਨਾ ਪਾ ਕੇ ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਰੱਖਵਾਇਆ। ਐੱਸ. ਐੱਚ. ਓ. ਨਿਰਮਲ ਸਿੰਘ ਨੇ ਦੱਸਿਆ ਕਿ ਮਕਾਨ ਮਾਲਕ ਲਖਵਿੰਦਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਉਹ ਡੇਅਰੀ ਦਾ ਕੰਮ ਕਰਦਾ ਹੈ ਅਤੇ ਉਸ ਦੇ ਕੋਲ 1300 ਰੁਪਏ ਕਿਰਾਏ ‘ਤੇ ਕਿਰਾਏਦਾਰ ਰਹਿੰਦਾ ਸੀ। ਉਹ ਅਕਸਰ ਬੀਮਾਰ ਰਹਿੰਦਾ ਸੀ। ਲਸ ਨੇ ਧਾਰਾ 174 ਦੇ ਤਹਿਤ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ ਹੈ।

LEAVE A REPLY