ਸਾਂਪਲਾ ਵੱਲੋਂ ਬੇਗੋਵਾਲ ਦੀ ਨੁਹਾਰ ਬਦਲਣ ਲਈ 60 ਲੱਖ ਦੀ ਗ੍ਰਾਂਟ ਦਾ ਐਲਾਨ

0
192

-ਸੀਵਰੇਜ ਅਤੇ ਸਫ਼ਾਈ ਲਈ ਮਿਲੇਗੀ ਜੈੱਟ ਅਤੇ ਵੈਕਿਊਮ ਮਸ਼ੀਨ
-ਅਗਲੇ ਪੜਾਅ ‘ਚ ਬੇਗੋਵਾਲ ਨੂੰ ਮਿਲੇਗਾ ਪਾਸਪੋਰਟ ਦਫ਼ਤਰ

ਬੇਗੋਵਾਲ (ਰਮੇਸ਼ ਗਾਬਾ)  ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਅੱਜ ਬੇਗੋਵਾਲ ਲਈ 60 ਲੱਖ ਦੀ ਗ੍ਰਾਂਟ ਜਾਰੀ ਕਰਨ ਦਾ ਐਲਾਨ ਕੀਤਾ। ਇਸ ਤਹਿਤ ਬੇਗੋਵਾਲ ਨੂੰ ਸੀਵਰੇਜ ਦੀ ਸਫ਼ਾਈ ਲਈ ਜੈੱਟ ਮਸ਼ੀਨ ਅਤੇ ਸੜਕਾਂ ਅਤੇ ਗਲੀਆਂ ਦੀ ਸਫ਼ਾਈ ਲਈ ਵੈਕਿਊਮ ਮਸ਼ੀਨ ਦੇਣ ਤੋਂ ਇਲਾਵਾ ਬੱਸ ਸਟੈਂਡ ਦੇ ਸ਼ੈੱਡ ਦਾ ਕੰਮ ਸ਼ਾਮਿਲ ਹੈ। ਅੱਜ ਵਿਸ਼ੇਸ਼ ਤੌਰ ‘ਤੇ ਬੇਗੋਵਾਲ ਦੇ ਦੌਰੇ ‘ਤੇ ਆਏ ਸ੍ਰੀ ਵਿਜੇ ਸਾਂਪਲਾ ਨੇ ਅਕਾਲੀ ਆਗੂ ਬੀਬੀ ਜਗੀਰ ਕੌਰ ਨਾਲ ਮੁਲਾਕਾਤ ਕੀਤੀ ਅਤੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ। ਉਨ੍ਹਾਂ ਕਿਹਾ ਕਿ ਐਨ. ਆਰ. ਆਈ ਬੈਲਟ ਹੋਣ ਦੇ ਨਾਤੇ ਬੇਗੋਵਾਲ ਨੂੰ ਅਗਲੇ ਪੜਾਅ ਵਿਚ ਪਾਸਪੋਰਟ ਦਫ਼ਤਰ ਦਿੱਤਾ ਜਾਵੇਗਾ। ਸ੍ਰੀ ਸਾਂਪਲਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਲੜਕੀਆਂ ਲਈ ਸਿਲਾਈ ਮਸ਼ੀਨਾਂ ਮੁਹੱਈਆ ਕਰਵਾਉਣ ਤੋਂ ਇਲਾਵਾ ਉਨ੍ਹਾਂ ਨੂੰ ਸੁਰੱਖਿਆ ਬੀਮਾ ਯੋਜਨਾ ਦੇ ਘੇਰੇ ਵਿਚ ਲਿਆਂਦਾ ਜਾਵੇਗਾ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਸ੍ਰੀ ਮਨੂੰ ਧੀਰ, ਕੌਂਸਲਰ ਸ੍ਰੀ ਹਰਦਿਆਲ ਸਿੰਘ ਝੀਤਾ, ਸਥਾਨਕ ਮੰਡਲ ਪ੍ਰਧਾਨ ਸ੍ਰੀ ਚਰਨਜੀਤ ਕੱਸ਼ਿਅਪ, ਉੱਪ ਪ੍ਰਧਾਨ ਸ੍ਰੀ ਸਤਪਾਲ ਲਾਹੌਰੀਆ ਤੇ ਸ੍ਰੀ ਰਮੇਸ਼ ਸ਼ਰਮਾ, ਭਾਜਪਾ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਡਾ. ਲਾਲੀ, ਸ੍ਰੀ ਸਤਨਾਮ ਸਿੰਘ ਬੇਗੋਵਾਲ, ਪੰਡਿਤ ਹਰੀ ਓਮ ਮਿਸ਼ਰਾ ਢਿਲਵਾਂ ਅਤੇ ਹੋਰ ਆਗੂ ਹਾਜ਼ਰ ਸਨ।

LEAVE A REPLY