ਸ਼੍ਰੀ ਨੈਨਾ ਦੇਵੀ ‘ਚ ਦਹਿਸ਼ਤ ਦਾ ਮਾਹੌਲ, ਪੁਲਸ ਤੇ ਗੈਂਗਸਟਰਾਂ ਵਿਚਕਾਰ ਹੋਈ ਗੋਲੀਬਾਰੀ

0
467

ਸ਼ਕਤੀਪੀਠ ਸ਼੍ਰੀ ਨੈਨਾ ਦੇਵੀ ਮੰਦਰ ‘ਚ ਸਵੇਰੇ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਪੰਜਾਬ ਪੁਲਸ ਅਤੇ ਗੈਂਗਸਟਰਾਂ ਵਿਚਕਾਰ ਗੋਲੀਆਂ ਚੱਲੀਆਂ। ਮਿਲੀ ਜਾਣਕਾਰੀ ਮੁਤਾਬਕ ਇਕ ਗੱਡੀ ‘ਚ ਇਹ ਗੈਂਗਸਟਰ ਨੈਨਾ ਦੇਵੀ ਵੱਲ ਜਾ ਰਹੇ ਸਨ, ਜਦੋਂ ਪੰਜਾਬ ਪੁਲਸ ਨੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਹੱਥੋਪਾਈ ਸ਼ੁਰੂ ਕਰ ਦਿੱਤੀ। ਇਸ ਦੌਰਾਨ ਗੋਲੀਆਂ ਵੀ ਚੱਲੀਆਂ, ਜਿਸ ‘ਚ ਇਕ ਗੈਂਗਸਟਰ ਦੀ ਮੌਤ ਹੋ ਗਈ। ਪੰਜਾਬ ਪੁਲਸ ਨੇ ਵੱਡੀ ਕਾਰਵਾਈ ਕਰਕੇ ਦੋ ਗੈਂਗਸਟਰ ਹਿਰਾਸਤ ‘ਚ ਲਏ ਹਨ।

ਪੰਜਾਬ ਅਤੇ ਹਿਮਾਚਲ ਪੁਲਸ ਨੇ ਕਾਰਵਾਈ ਦੌਰਾਨ ਸ਼੍ਰੀ ਨੈਨਾ ਦੇਵੀ ਦੇ ਬੱਸ ਅੱਡੇ ਦਾ ਮੁੱਖ ਮਾਰਗ ਬੰਦ ਕਰ ਦਿੱਤਾ। ਇਸ ਕਾਰਨ ਸ਼ਰਧਾਲੂਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਪੂਰੇ ਸ਼ਹਿਰ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੰਜਾਬ ਪੁਲਸ ਮੁਤਾਬਕ ਇਹ ਗੈਂਗਸਟਰ ਮੋਹਾਲੀ ਤੋਂ ਰਾਤ ਨੂੰ ਗੱਡੀ ਖੋਹ ਕੇ ਭੱਜੇ ਸਨ। ਇਨ੍ਹਾਂ ਗੈਂਗਸਟਰਾਂ ਖਿਲਾਫ ਮੋਹਾਲੀ ਦੇ ਸੋਹਾਣਾ ਥਾਣੇ ‘ਚ ਆਰਮ ਐਕਟ ਅਧੀਨ ਲੁੱਟ-ਖੋਹ ਅਤੇ ਜਾਨ ਤੋਂ ਮਾਰਨ ਦੇ ਮਾਮਲੇ ਦਰਜ ਹਨ।

LEAVE A REPLY