113 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਪੁੱਲ ਦੇ ਢਿੱਲੇ ਨਿਰਮਾਣ ਹੱਥੋਂ ਲੋਕ ਦੁੱਖੀ ਪੁੱਲ ਹੇਠਾਂ ਪਾਣੀ ਵਿਚ ਲੱਗੀ ਸ਼ਟਰਿੰਗ ਮਹਾਂਮਾਰੀ ਨੂੰ ਦੇ ਰਹੀ ਖੁੱਲਾ ਸੱਦਾ

0
205

ਅੰਮ੍ਰਿਤਸਰ  (ਸੰਜੀਵ ਪੁੰਜ) ਸਥਾਨਕ ਸਹਿਰ ਵਿਚ 113 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਪੁਲ ਹਥੋਂ ਲੋਕ ਹੋਏ  ਡਾਡੇ ਪਰੇਸ਼ਾਨ
ਮਈ 2017 ਵਿਚ 2 ਕਿਲੋਮੀਟਰ ਲੰਬੇ ਪੁੱਲ ਦੀ ਉਸਾਰੀ ਦਾ ਉਦਘਾਟਨ ਗੁਰਜੀਤ ਸਿੰਘ ਅੋਜਲਾ ਐਮ ਪੀ ਤੇ ਇੰਦਰਬੀਰ ਸਿੰਘ ਬੁਲਾਰੀਆ ਨੇ ਸਾਂਝੇ ਤੋਰ ਤੇ ਕੀਤਾ ਸੀ। ਇਸ ਪੁਲ ਨੂੰ ਬਣਾਉਣ ਦੀ ਲਾਗਤ 113 ਕਰੋੜ ਰੂਪੈ ਦੱਸੀ ਗਈ ਜਾਂਦੀ ਹੈ। ਜਿਕਰਯੋਗ ਹੈ ਕਿ ਇਸ ਪੁੱਲ ਦੀ ਉਸਾਰੀ ਦਾ ਠੇਕਾ ਬ੍ਰਹੱਮਪੁਤਰਾ ਅਸਾਮ,ਪੀ ਕੇ ਵਰਮਾਂ ਗਰੁੱਪ ਪ੍ਰਾਈਵੇਟ ਕੰਪਨੀ ਨੂੰ ਸੋਂਪਿਆ ਗਿਆ ਹੈ। ਪੁਲ ਦੇ ਇਸ ਨਿਰਮਾਨ ਕਾਰਨ ਇਲਾਕਾ ਨਿਵਾਸੀਆਂ ਨੂੰ ਭਾਰੀ ਖਮਿਆਜਾ ਭੁਗਤਨਾਂ ਪੈ ਰਿਹਾ ਹੈ। ਉਕਤ ਪ੍ਰਾਈਵੇਟ ਠੇਕੇਦਾਰਾਂ ਨੂੰ ਪੁੱਲ ਦੇ ਨਿਰਮਾਨ ਤੋਂ ਪਹਿਲਾਂ ਆਮ ਜਨਤਾਂ ਦੇ ਲਈ ਸਰਵਿਸ ਲੇਨ ਜੋ ਬਣਾਉਣੀ ਜਰੂਰੀ ਹੈ ਉਸਨੂੰ ਵੀ ਨਹੀ ਬਣਾਇਆ ਗਿਆ ਜਿਸ ਕਾਰਨ ਰਾਹਗੀਰ ਤੇ ਐਂਬੋਲੈਂਸ ਗੱਡੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨਿਰਮਾਨ ਦੋਰਾਨ ਵਰਤਿਆਂ ਜਾਣ ਵਾਲਾ ਸ਼ਟਰਿੰਗ ਦਾ ਸਮਾਨ ਵੱਡੇ ਗਾਡਰ, ਸਰੀਏ ਰਸਤੇ ਵਿਚ ਖਿਲਰੇ ਹਨ ਜਿਸ ਕਾਰਨ ਹਾਦਸਿਆਂ ਦਾ ਖਦਸ਼ਾ ਬਣਇਆ ਹੋਇਆ ਹੈ। ਨਹਿਰ ਉਤੇ ਬਣੇ ਨਵੇਂ ਪੁੱਲ ਹੇਠਾਂ ਪਾਣੀ ਵਿਚ ਲੱਗੀ ਸ਼ਟਰਿੰਗ ਵਿਚ ਰੁੜ ਕੇ ਆਉਣ ਵਾਲੀ ਫੁੱਲ,ਬੂਟੀ ਅਤੇ ਗੰਦਗੀ ਫੱਸਣ ਨਾਲ ਇਲਾਕੇ ਵਿਚ ਬਦਬੂਦਾਰ ਹਵਾ ਫੈਲ ਰਹੀ ਹੈ ਜੋ ਬਿਮਾਰੀਆਂ ਤੇ ਮਹਾਂਮਾਰੀ ਨੂੰ ਖੁਲਾ ਸੱਦਾ ਦੇ ਰਹੀ ਹੈ। ਇਸ ਸੰਬਧੀ ਪੁੱਲ ਦੇ ਨਿਰਮਾਨ ਵਿਚ ਲੱਗੇ ਸੀਨੀਅਰ ਅਧਿਕਾਰੀ ਜੇ ਐਸ ਖੋਲੀਆ ਨੇ ਪੁੱਛ ਗਿੱਛ ਦੋਰਾਨ ਕਿਹਾ ਕਿ ਸ਼ਟਰਿੰਗ ਨੂੰ ਖੋਲਣ ਦਾ ਸਮਾਂ ਹੋ ਚੁੱਕਾ ਹੈ ਜਿਸ ਸੰਬਦੀ ਨਹਿਰੀ ਵਿਭਾਗ ਨੂੰ ਜਾਣਕਾਰੀ ਦਿੱਤੀ ਗਈ ਹੈ। 10 ਦਿਨ ਵਿਚ ਸਾਰੀ ਸ਼ਟਰਿੰਗ ਖੋਲ ਦਿੱਤੀ ਜਾਵੇਗੀ ਤੇ ਨਹਿਰ ਦਾ ਪਾਣੀ ਸਾਫ਼ ਹੋ ਜਾਵੇਗਾ। ਇਥੇ ਲੋੜ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਹੀ ਢੰਗ ਨਾਲ ਆਪਣੀ ਡਿਊਟੀ ਕਰਨ ਦੀ।

 

 

LEAVE A REPLY