ਸਾਨ੍ਹ ਵਲੋਂ ਜ਼ਖ਼ਮੀ ਕੀਤੇ ਵਿਅਕਤੀ ਨੂੰ ਅਦਾਲਤ ਵੱਲੋਂ 30 ਲੱਖ ਰੁਪਏ ਮੁਆਵਜ਼ਾ ਦੇਣ ਦਾ ਕੀਤਾ ਹੁਕਮ

0
222

ਬਠਿੰਡਾ – ਆਵਾਰਾ ਪਸ਼ੂਆਂ ਕਾਰਨ ਰੋਜ਼ਾਨਾ ਹਾਦਸਿਆਂ ਦੀ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇੱਕ ਅਜਿਹਾ ਹੀ ਮਾਮਲਾ ਬਠਿੰਡਾ ਦੀ ਧੋਬੀਆਣਾ ਬਸਤੀ ਦਾ ਹੈ, ਜਿੱਥੇ ਕਿ ਸਾਲ 2016 ‘ਚ ਰਮੇਸ਼ ਨਾਮੀ ਇੱਕ ਵਿਅਕਤੀ ‘ਤੇ ਅਵਾਰਾ ਸਾਨ੍ਹ ਨੇ ਇੰਨੀ ਬੁਰੀ ਤਰ੍ਹਾਂ ਹਮਲਾ ਕੀਤਾ ਕਿ ਉਹ ਅਜੇ ਤੱਕ ਕੋਮਾ ‘ਚ ਹੈ। ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ‘ਚ ਇਲਾਜ ਕਰਾਉਣ ਉਪਰੰਤ ਰਮੇਸ਼ ਫਿਲਹਾਲ ਆਪਣੇ ਘਰ ‘ਚ ਹੈ ਪਰ ਉਹ ਅਜੇ ਵੀ ਪੂਰੀ ਤਰ੍ਹਾਂ ਹੋਸ਼ ਨਹੀਂ ਹੈ। ਇਸ ਪੂਰੇ ਮਾਮਲੇ ਨੂੰ ਹਾਈਕੋਰਟ ਦੇ ਵਕੀਲ ਐਚ. ਸੀ. ਅਰੋੜਾ ਨੇ ਅਦਾਲਤ ‘ਚ ਚੁੱਕਿਆ, ਜਿਸ ਤੋਂ ਬਾਅਦ ਅਦਾਲਤ ਨੇ ਬਠਿੰਡਾ ਨਗਰ ਨਿਗਮ ਨੂੰ 30 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਸੁਣਾਇਆ ਹੈ।

LEAVE A REPLY