ਬੱਸ ਪਲਟਣ ਕਾਰਨ ਕਈ ਸਵਾਰੀਆਂ ਫੱਟੜ

0
183

ਜਲੰਧਰ (ਰਮੇਸ਼ ਗਾਬਾ) : ਜਲੰਧਰ ਤੋਂ ਅੰਮ੍ਰਿਤਸਰ ਜਾ ਰਹੀ ਸਰਕਾਰੀ ਬੱਸ ਰਈਆ ਦੇ ਕੋਲ ਪਲਟ ਗਈ। ਇਹ ਹਾਦਸਾ ਬੱਸ ਚਾਲਕ ਦੁਆਰਾ ਸੰਤੁਲਨ ਗੁਆ ਲੈਣ ਕਾਰਨ ਵਾਪਰਿਆ ਦੱਸਿਆ ਜਾਂਦਾ ਹੈ। ਸਵਾਰੀਆਂ ਤੇ ਹੋਰ ਰਾਹਗੀਰਾਂ ਦਾ ਕਹਿਣਾ ਹੈ ਕਿ ਬੱਸ ਚਾਲਕ ਦਾ ਨਸ਼ਾ ਕੀਤਾ ਹੋਇਆ ਸੀ। ਜਿਸ ਕਾਰਨ ਬੱਸ ਪਲਟ ਗਈ। ਪੁਲਿਸ ਨੇ ਚਾਲਕ ਨੂੰ ਕਾਬੂ ਕਰ ਲਿਆ ਹੈ। ਇਸ ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਪਰ ਕੁੱਝ ਸਵਾਰੀਆਂ ਜ਼ਖਮੀ ਹੋਈਆਂ ਹਨ, ਜਿਨ੍ਹਾਂ ਨੂੰ ਪੰਜਾਬ ਪੁਲਿਸ ਹਾਈਵੇ ਪੈਟਰੋਲ ਸੈਂਟਰ ਦੀ ਗੱਡੀ ਰਾਹੀਂ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।

LEAVE A REPLY