ਵਾਧੂ ਸੁਰੱਖਿਆ ਵਾਹਨਾਂ ਬਾਰੇ ਕੈਪਟਨ ਸਰਕਾਰ ਨੇ ਜਾਂਚ ਸ਼ੁਰੂ ਕੀਤੀ

0
132

ਜਲੰਧਰ (ਰਮੇਸ਼ ਗਾਬਾ) – ਪੰਜਾਬ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਹੁਣ ਸੂਬੇ ਦੇ ਵੀ. ਵੀ. ਆਈ. ਪੀਜ਼ ਨੂੰ ਦਿੱਤੇ ਵਾਧੂ  ਸੁਰੱਖਿਆ ਵਾਹਨਾਂ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਇਸ ਲਈ  ਪਹਿਲਾਂ ਹੀ ਡੀ. ਜੀ. ਪੀ. ਸੁਰੇਸ਼ ਅਰੋੜਾ, ਡੀ. ਜੀ. ਪੀ. (ਇੰਟੈਲੀਜੈਂਸ), ਏ. ਡੀ. ਜੀ. ਪੀ. (ਸੁਰੱਖਿਆ) ਆਰ. ਐੱਨ. ਢੋਕੇ ਅਤੇ ਮੁੱਖ ਸਕੱਤਰ ਦੀ ਪ੍ਰਧਾਨਗੀ ‘ਚ ਇਕ ਉੱਚ ਪੱਧਰੀ ਕਮੇਟੀ ਬਣਾਈ ਹੋਈ ਹੈ। ਸਰਕਾਰੀ ਹਲਕਿਆਂ ਨੇ ਦੱਸਿਆ ਕਿ ਸਰਕਾਰ ਵਲੋਂ 283 ਵੀ. ਵੀ. ਆਈ. ਪੀਜ਼ ਤੋਂ 428 ਸੁਰੱਖਿਆ ਮੁਲਾਜ਼ਮ ਵਾਪਸ ਲੈਣ ਤੋਂ ਬਾਅਦ ਉੱਚ ਪੱਧਰੀ ਕਮੇਟੀ ਵਲੋਂ ਹੁਣ ਵੱਖ-ਵੱਖ ਵੀ. ਆਈ. ਪੀਜ਼ ਨੂੰ ਸਰਕਾਰ ਵਲੋਂ ਦਿੱਤੀਆਂ ਗਈਆਂ ਸੁਰੱਖਿਆ ਗੱਡੀਆਂ ਅਤੇ ਹੋਰ ਵਾਹਨਾਂ  ਦੀ ਜਾਂਚ ਕੀਤੀ ਜਾਵੇਗੀ ਕਿਉਂਕਿ ਸਰਕਾਰ ਦੇ ਧਿਆਨ ‘ਚ ਇਹ ਗੱਲ ਵੀ ਆਈ ਸੀ ਕਿ ਕੁਝ ਵੀ. ਵੀ. ਆਈ. ਪੀਜ਼ ਨੂੰ ਲੋੜ ਤੋਂ ਵੱਧ ਸੁਰੱਖਿਆ ਵਾਹਨ ਉਪਲੱਬਧ ਕਰਵਾਏ ਹੋਏ ਹਨ।

LEAVE A REPLY