ਭੋਗਪੁਰ ਰੇਲਵੇ ਸਟੇਸ਼ਨ ‘ਤੇ ਟਲਿਆ ਵੱਡਾ ਹਾਦਸਾ

0
221

ਜਲੰਧਰ (ਰਮੇਸ਼ ਗਾਬਾ) – ਜਲੰਧਰ ਦੇ ਭੋਗਪੁਰ ਦੇ ਰੇਲਵੇ ਸਟੇਸ਼ਨ ‘ਤੇ ਉਸ ਸਮੇਂ ਵੱਡਾ ਹਾਦਸਾ ਹੋਣੋਂ ਟੱਲ ਗਿਆ ਜਦੋਂ ਰੇਲਵੇ ਟਰੈਕ ਤੋਂ 100 ਕੁੰਡੇ ਗਾਇਬ ਪਾਏ ਗਏ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਤੋਂ ਜੰਮੂ ਜਾਣ ਵਾਲੇ ਟ੍ਰੈਕ ‘ਤੇ 100 ਕੁੰਡੇ ਟਰੈਕ ਤੋਂ ਗਾਇਬ ਮਿਲੇ, ਜਿਸ ਦੇ ਚਲਦਿਆਂ ਸੂਚਨਾ ਮਿਲਣ ‘ਤੇ ਇਸ ਟਰੈਕ ਤੋਂ ਜਾਣ ਵਾਲੀਆਂ ਟਰੇਨਾਂ 2 ਘੰਟਿਆਂ ਲਈ ਰੋਕ ਦਿੱਤੀਆਂ ਗਈਆਂ ਅਤੇ ਮੁਰੰਮਤ ਦੇ ਬਾਅਦ ਇਸ ਟਰੈਕ ਨੂੰ ਚਾਲੂ ਕੀਤਾ ਗਿਆ। ਜੇਕਰ ਰੇਲਵੇ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਾ ਦਿੰਦਾ ਤਾਂ ਕਈ ਕੀਮਤੀ ਜਾਨਾਂ ਜਾ ਸਕਦੀਆਂ ਸਨ।

LEAVE A REPLY