ਫੂਡ ਸੇਫਟੀ ਟੀਮ ਨੇ ਹਲਵਾਈਆਂ, ਫਲਾਂ ਦੀਆਂ ਦੁਕਾਨਾਂ ਅਤੇ ਢਾਬਿਆਂ ਦੀ ਅਚਾਨਕ ਕੀਤੀ ਚੈਕਿੰਗ

0
144

ਫਗਵਾੜਾ (ਹਰਪ੍ਰੀਤ ਸਿੰਘ ਕਾਹਲੋ) : ਮਿਸ਼ਨ ਤੰਦਰੁਸਤ ਪੰਜਾਬ ਦੇ ਅਧੀਨ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਅਤੇ ਸਿਵਲ ਸਰਜਨ ਡਾ. ਬਲਵੰਤ ਸਿੰਘ ਦੇ ਨਿਰਦੇਸ਼ਾਂ ‘ਤੇ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਅਚਾਨਕ ਹਰਗੋਬਿੰਦ ਨਗਰ ਜੀ. ਟੀ. ਰੋਡ ਪਲਾਹੀ ਰੋਡ ਅਤੇ ਸਤਨਾਮਪੁਰਾ ਆਦਿ ਇਲਾਕਿਆਂ ‘ਚ ਹਲਵਾਈਆਂ, ਫਲਾਂ ਦੀਆਂ ਦੁਕਾਨਾਂ ਅਤੇ ਢਾਬਿਆਂ ਦੀ ਅਚਾਨਕ ਚੈਕਿੰਗ ਕਰਕੇ 11 ਸੈਂਪਲ ਭਰੇ। ਟੀਮ ਦੀ ਅਗਵਾਈ ਸਹਾਇਕ ਕਮਿਸ਼ਨਰ ਫੂਡ ਸੇਫਟੀ ਡਾ. ਹਰਜੋਤ ਪਾਲ ਕਰ ਰਹੇ ਸਨ। ਟੀਮ ਵੱਲੋਂ ਮੌਕੇ ‘ਤੇ ਗਲੇ-ਸੜੇ ਫਰੂਟ ਨਸ਼ਟ ਕਰਵਾਏ ਜਾਣ। ਮਿਠਾਈ ਅਤੇ ਫਲ ਵਿਕਰੇਤਾਵਾਂ ਆਦਿ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਡਾ. ਹਰਜੋਤ ਪਾਲ ਨੇ ਕਿਹਾ ਕਿ ਖੁਰਾਕ ਪਦਾਰਥਾਂ ਦੇ ਸੈਂਪਲ ਫੇਲ ਹੋਣ ‘ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

LEAVE A REPLY