ਆਰਮੀ ਦੇ ਹੈੱਡ ਕਾਂਸਟੇਬਲ ਦੀ ਬੇਟੀ ਨੇ ਜ਼ਹਿਰ ਨਿਗਲ ਨੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼

0
106

ਜਲੰਧਰ (ਰਮੇਸ਼ ਗਾਬਾ) – ਤਿਲਕ ਰਾਜ ‘ਚ ਰਹਿੰਦੇ ਆਰਮੀ ਦੇ ਹੈੱਡ ਕਾਂਸਟੇਬਲ ਦੀ ਬੇਟੀ ਨੇ ਜ਼ਹਿਰ ਨਿਗਲ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਲੜਕੀ ਨੂੰ ਪਹਿਲਾਂ ਗੰਭੀਰ ਹਾਲਤ ‘ਚ ਸਿਵਲ ਹਸਪਤਾਲ ਲਿਜਾਇਆ ਗਿਆ, ਜਿਸ ਤੋਂ ਬਾਅਦ ਉਸ ਨੂੰ ਕੈਂਟ ਸਥਿਤ ਆਰਮੀ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ। ਇਸ ਸਬੰਧੀ ਜਦੋਂ ਥਾਣਾ ਭਾਰਗਵ ਕੈਂਪ ਦੀ ਪੁਲਸ ਨੂੰ ਸੂਚਨਾ ਮਿਲੀ ਤਾਂ ਪੁਲਸ ਦੇ ਸਿਵਲ ਹਸਪਤਾਲ ‘ਚ ਪਹੁੰਚਣ ਤੋਂ ਪਹਿਲਾਂ ਹੀ ਲੜਕੀ ਦੇ ਪਰਿਵਾਰ ਵਾਲੇ ਉਸ ਨੂੰ ਰੈਫਰ ਕਰਵਾ ਕੇ ਆਰਮੀ ਹਸਪਤਾਲ ਲੈ ਗਏ। ਲੜਕੀ ਦੇ ਕਰੀਅਰ ਨੂੰ ਦੇਖਦੇ ਹੋਏ ਉਸ ਦੀ ਪਛਾਣ ਨਹੀਂ ਦੱਸੀ ਜਾ ਰਹੀ ਪਰ ਥਾਣਾ ਭਾਰਗਵ ਕੈਂਪ ਦੀ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

LEAVE A REPLY