ਯਾਤਰੀਆਂ ਦੇ ਮੋਬਾਇਲ ਚੋਰੀ ਕਰਨ ਵਾਲਾ ਰੇਲਵੇ ਕਰਮਚਾਰੀ ਗ੍ਰਿਫਤਾਰ

0
178

ਜਲੰਧਰ,(ਰਮੇਸ਼ ਗਾਬਾ) ਟਰੇਨਾਂ ਵਿਚ ਚੜ੍ਹ ਕੇ ਯਾਤਰੀਆਂ ਦੇ ਮੋਬਾਇਲ ਚੋਰੀ ਕਰਨ ਵਾਲੇ ਰੇਲਵੇ ਦੇ ਕੈਰੇਜ ਸਟਾਫ ਦੇ ਮੈਂਬਰ ਨੂੰ ਜੀ. ਆਰ. ਪੀ. ਕੈਂਟ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਕੋਲੋਂ ਚੋਰੀ ਦੇ 6 ਮੋਬਾਇਲ ਬਰਾਮਦ ਕੀਤੇ ਹਨ। ਪੁਲਸ ਨੇ ਰੇਲਵੇ ਸਟਾਫ ਦੇ ਕਰਮਚਾਰੀ ਸੁਮਿਤ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਰੇਲਵੇ ਕਾਲੋਨੀ -2 ਜਲੰਧਰ ਕੈਂਟ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਚੌਕੀ ਇੰਚਾਰਜ ਜੀ. ਆਰ. ਪੀ. ਕੈਂਟ ਦੇ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਅਸ਼ੋਕ ਕੁਮਾਰ ਅਤੇ ਹੌਲਦਾਰ ਮਨਜੀਤ ਸਿੰਘ ਰੇਲਵੇ ਪੁਲ ‘ਤੇ ਚੈਕਿੰਗ ਕਰ  ਰਹੇ ਸਨ ਕਿ ਉਥੋਂ ਲੰਘ ਰਹੇ ਨੌਜਵਾਨ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 2 ਮੋਬਾਇਲ ਬਰਾਮਦ ਹੋਏ। ਉਹ ਸੁੱਤੇ ਹੋਏ ਯਾਤਰੀਆਂ ਦੇ ਮੋਬਾਇਲ ਚੋਰੀ ਕਰ ਲੈਂਦਾ ਸੀ। ਪੁਲਸ ਨੇ ਉਸਦੇ ਖਿਲਾਫ ਕੇਸ ਦਰਜ ਕਰ ਕੇ ਜੇਲ ਭੇਜ ਦਿੱਤਾ ਹੈ।

LEAVE A REPLY