ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ 36 ਦਿਨਾਂ ਬਾਅਦ ਹੋਇਆ ਵਾਧਾ

0
255

ਨਵੀਂ ਦਿੱਲੀ — ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਤੋਂ ਮਿਲ ਰਹੀ ਰਾਹਤ ‘ਤੇ ਵੀਰਵਾਰ ਨੂੰ ਬ੍ਰੇਕ ਲੱਗ ਗਿਆ। ਪਿਛਲੇ 36 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟ ਹੋ ਰਹੀਆਂ ਸਨ। ਇਸ ਦੌਰਾਨ ਕੁਝ ਸਮਾਂ ਕੀਮਤਾਂ ਸਥਿਰ ਵੀ ਰਹੀਆਂ। ਵੀਰਵਾਰ ਨੂੰ ਮਹਾਨਗਰ ‘ਚ ਪੈਟਰੋਲ ਦੀ ਕੀਮਤ 16 ਤੋਂ 17 ਪੈਸੇ ਵਧੀ, ਇਸ ਦੇ ਨਾਲ ਹੀ ਡੀਜ਼ਲ ਦੀ ਗੱਲ ਕਰੀਏ ਤਾਂ ਇਸਦੀ ਕੀਮਤ ‘ਚ 10 ਤੋਂ 12 ਪੈਸੇ ਦਾ ਵਾਧਾ ਦਰਜ ਕੀਤਾ ਗਿਆ ਹੈ। ਕੀਮਤਾਂ ਵਿਚ ਹੋਏ ਵਾਧੇ ਤੋਂ ਬਾਅਦ ਦਿੱਲੀ ਵਿਚ 1 ਲੀਟਰ ਪੈਟਰੋਲ 75.71 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਮੁੰਬਈ ‘ਚ ਪੈਟਰੋਲ 83.10 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ ਹੈ। ਕੋਲਕਾਤਾ ‘ਚ 78.39 ਅਤੇ ਚੇਨਈ ‘ਚ 78.57 ਰੁਪਏ ਪ੍ਰਤੀ ਲੀਟਰ ਪੈਟਰੋਲ ਮਿਲ ਰਿਹਾ ਹੈ। ਡੀਜ਼ਲ ਦੀ ਕੀਮਤ ਦਿੱਲੀ ‘ਚ 67.50 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ, ਇਥੇ ਇਸ ਦੀ ਕੀਮਤ ਵਿਚ 12 ਪੈਸੇ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਮੁੰਬਈ ਦੀ ਗੱਲ ਕਰੀਏ ਤਾਂ ਇਥੇ 71.62 ਰੁਪਏ ਪ੍ਰਤੀ ਲੀਟਰ ਇਸ ਦੀ ਕੀਮਤ ਹੋ ਗਈ ਹੈ, ਕੋਲਕਾਤਾ ‘ਚ 70.05 ਅਤੇ ਚੇਨਈ ‘ਚ ਇਹ 71.24 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

LEAVE A REPLY