ਕਰੋੜਾਂ ਦਾ ਘੋਟਾਲਾ ਕਰਕੇ ਵਿਦੇਸ਼ ਭੱਜਿਆ, ਨੋਟਿਸ ਜਾਰੀ

0
360

ਲੁਧਿਆਣਾ : ਬਾਲੀਵੁੱਡ ਅਦਾਕਾਰ ਸੁਹੇਲ ਖਾਨ ਨੂੰ ਕੰਪਨੀ ਦਾ ਡਾਇਰੈਕਟਰ ਦੱਸ ਕੇ ਲੋਕਾਂ ਕੋਲੋਂ ਫਿਲਮਾਂ ਦੇ ਨਾਂ ‘ਤੇ 500 ਕਰੋੜ ਰੁਪਿਆ ਠਗਣ ਵਾਲੇ ਮਨੂ ਪ੍ਰਸ਼ਾਂਤ ਵਿਜ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਮਨੂ ਖਿਲਾਫ ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਨੇ ਪ੍ਰਧਾਨ ਮੰਤਰੀ ਮੈਮੋਰੈਂਡਮ ਭੇਜ ਕੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਇਸ ਸਬੰਧੀ ਫੈਡਰੇਸ਼ਨ ਦੇ ਉੱਤਰ ਭਾਰਤ ਦੇ ਮੁਖੀ ਪਰਵਿੰਦਰ ਭੱਟੀ ਨੇ ਕਿਹਾ ਕਿ ਪਹਿਲਾਂ ਮਨੂ ਨੇ ਕਰੀਬ 60,000 ਲੋਕਾਂ ਤੋਂ ਫਿਲਮਾਂ ‘ਚ ਪੈਸਾ ਲਾ ਕੇ ਡਬਲ ਕਰਨ ਦਾ ਝਾਂਸਾ ਦੇ ਕੇ ਠਗੀ ਕੀਤੀ ਅਤੇ ਜਦੋਂ ਲੋਕਾਂ ਨੇ ਉਸ ਕੋਲੋ ਪੈਸੇ ਵਾਪਸ ਮੰਗੇ ਤਾਂ ਉਸ ਨੇ ਇਕ ਡਿਜੀਟਲ ਠਗੀ ਰਾਹੀਂ ਅਭਿਨੇਤਾ ਸੁਹੇਲ ਖਾਨ ਨੂੰ ਕੰਪਨੀ ਦਾ ਡਾਇਰੈਕਟਰ ਦੱਸ ਦਿੱਤਾ ਅਤੇ ਲੋਕਾਂ ਨੂੰ ਕ੍ਰਿਪਟੋ ਕਰੰਸੀ ਜਾਰੀ ਕਰ ਦਿੱਤੀ, ਜੋ ਕਿ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ।  ਜਦੋਂ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਦੋਸ਼ੀ ਨੇ ਆਪਣੀ ਡਿਜੀਟਲ ਐਪ ‘ਤੇ ਸ਼ਿਕਾਇਤ ਦਰਜ ਕਰਾਉਣ ਵਾਲਿਆਂ ਨੂੰ ਰਿਮੂਵ ਕਰ ਦਿੱਤਾ ਅਤੇ ਹੁਣ ਉਹ ਆਪਣੀ ਉੱਚੀ ਪਹੁੰਚ ਦਾ ਹਵਾਲਾ ਦੇ ਕੇ ਧਮਕੀਆਂ ਦੇ ਰਿਹਾ ਹੈ। ਦੋਸ਼ੀ ਖਿਲਾਫ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਯੂ. ਪੀ. ‘ਚ ਵੀ ਸ਼ਿਕਾਇਤਾਂ ਦਰਜ ਕਰਾਈਆਂ ਜਾ ਚੁੱਕੀਆਂ ਹਨ। ਭੱਟੀ ਨੇ ਕਿਹਾ ਕਿ ਇਹ ਬਹੁਤ ਵੱਡਾ ਘੋਟਾਲਾ ਹੈ ਅਤੇ ਪ੍ਰਧਾਨ ਮੰਤਰੀ ਦਫਤਰ ਨੂੰ ਇਸ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾ ਕੇ ਦੋਸ਼ੀ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ। ਇਸ ਸਮੇਂ ਦੋਸ਼ੀ ਜਾਰਜੀਆ ‘ਚ ਹੈ। ਉਨ੍ਹਾਂ ਕਿਹਾ ਕਿ ਉਸ ਖਿਲਾਫ ‘ਰੈੱਡ ਕਾਰਨਰ’ ਨੋਟਿਸ ਜਾਰੀ ਕਰਕੇ ਉਸ ਨੂੰ ਅਤੇ ਉਸ ਦੇ ਭਾਰਤ ਰਹਿੰਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।

LEAVE A REPLY