ਅੱਜ ਫਿਰ ਵਿਜੀਲੈਂਸ ਦੀ ਟੀਮ ਕਰੇਗੀ ਗੈਰ-ਕਾਨੂੰਨੀ ਨਿਰਮਾਣਾਂ ਦੀ ਪੈਮਾਇਸ਼

0
80

ਜਲੰਧਰ (ਰਮੇਸ਼ ਗਾਬਾ) ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸਖਤੀ ਤੋਂ ਬਾਅਦ ਹੁਣ ਸਟੇਟ ਵਿਜੀਲੈਂਸ ਨੇ ਵੀ ਜਲੰਧਰ ‘ਚ ਬਣੀਆਂ ਗੈਰ-ਕਾਨੂੰਨੀ ਬਿਲਡਿੰਗਾਂ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਟੇਟ ਵਿਜੀਲੈਂਸ ਦੇ ਜਲੰਧਰ ਯੂਨਿਟ ਦੀ ਇਕ ਟੀਮ ਨੇ ਬੀਤੇ ਦਿਨ ਸਰਵੋਦਿਅ ਹਸਪਤਾਲ ਦੀ ਗੈਰ-ਕਾਨੂੰਨੀ ਦੀ ਪੈਮਾਇਸ਼ ਕੀਤੀ  ਸੀ। ਅੱਜ ਵਿਜੀਲੈਂਸ ਟੀਮ ਸ਼ਹਿਰ ‘ਚ ਕੀਤੇ ਗਏ ਗੈਰ-ਕਾਨੂੰਨੀ ਨਿਰਮਾਣਾਂ ਦੀ ਜਾਂਚ ਕਰ ਸਕਦੀ ਹੈ। ਇਸ ਛਾਪੇਮਾਰੀ ‘ਚ ਦਰਜਨ ਭਰ ਤੋਂ ਵੱਧ ਵਿਜੀਲੈਂਸ ਅਧਿਕਾਰੀ ਸ਼ਾਮਲ ਹਨ।

LEAVE A REPLY