ਦਿਨ-ਦਿਹਾੜੇ ਪਿਸਤੌਲ ਦਿਖਾ ਕੇ ਪਤੀ-ਪਤਨੀ ਦੇ ਹੱਥਾਂ ‘ਚੋਂ ਉਤਰਵਾਈਆਂ ਸੋਨੇ ਦੀਆਂ ਮੁੰਦਰੀਆਂ

0
292

ਜਲੰਧਰ (ਹਰਪ੍ਰੀਤ ਸਿੰਘ ਕਾਹਲੋ), ਭੋਜੇਵਾਲ ਦੇ ਸਰਕਾਰੀ ਸਕੂਲ ਕੋਲ ਪਿਸਤੌਲ ਦਿਖਾ ਕੇ ਲੁਟੇਰਿਆਂ ਨੇ ਪਤੀ-ਪਤਨੀ ਨੂੰ ਆਪਣਾ ਸ਼ਿਕਾਰ ਬਣਾਉਂਦਿਆਂ ਉਨ੍ਹਾਂ ਦੇ ਹੱਥਾਂ ‘ਚੋਂ ਸੋਨੇ ਦੀਆਂ 3 ਮੁੰਦਰੀਆਂ ਉਤਰਵਾ ਲਈਆਂ ਤੇ ਫਰਾਰ ਹੋ ਗਏ। 2 ਬਾਈਕਾਂ ‘ਤੇ ਸਵਾਰ 4 ਲੁਟੇਰਿਆਂ ਨੇ ਦਿਨ-ਦਿਹਾੜੇ ਵਾਰਦਾਤ ਨੂੰ ਅੰਜਾਮ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਦਿਹਾਤੀ ਪੁਲਸ ਦੇ ਥਾਣਾ ਪਤਾਰਾ ਦੇ ਏ. ਐੱਸ. ਆਈ. ਮੇਜਰ ਸਿੰਘ ਨੂੰ ਪਿੰਡ ਢਿਲਵਾਂ ਵਾਸੀ ਮਹਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਬਾਈਕ ‘ਤੇ ਜੰਡੂਸਿੰਘਾ ਜਾ ਰਿਹਾ ਸੀ ਅਤੇ ਜਦੋਂ ਉਹ ਭੋਜੇਵਾਲ ਸਕੂਲ ਕੋਲ ਪਹੁੰਚੇ ਤਾਂ 4 ਨੌਜਵਾਨਾਂ ਨੇ ਉਨ੍ਹਾਂ ਦੀ ਬਾਈਕ ਅੱਗੇ ਆਪਣੇ ਮੋਟਰਸਾਈਕਲ ਲਾ ਦਿੱਤੇ। ਇਕ ਨੌਜਵਾਨ ਨੇ ਉਨ੍ਹਾਂ ਵੱਲ ਪਿਸਤੌਲ ਤਾਣਦਿਆਂ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਇਸ ਦੌਰਾਨ ਦੂਜੇ ਨੌਜਵਾਨ ਨੇ ਉਨ੍ਹਾਂ ਨੂੰ ਹੱਥ ਵਿਚ ਪਾਈਆਂ ਸੋਨੇ ਦੀਆਂ ਅੰਗੂਠੀਆਂ ਉਨ੍ਹਾਂ ਨੂੰ ਦੇਣ ਲਈ ਕਿਹਾ। ਮਹਿੰਦਰ ਸਿੰਘ ਨੇ ਦੱਸਿਆ ਕਿ ਆਪਣੀ ਜਾਨ ਨੂੰ ਖਤਰਾ ਦੇਖਦਿਆਂ ਉਨ੍ਹਾਂ ਮੁੰਦਰੀਆਂ ਉਤਾਰ ਕੇ ਲੁਟੇਰਿਆਂ ਦੇ ਹਵਾਲੇ ਕਰ ਦਿੱਤੀਆਂ ਤੇ 5 ਹਜ਼ਾਰ ਰੁਪਏ ਵੀ ਦੇ ਦਿੱਤੇ, ਜਿਸ ਤੋਂ ਬਾਅਦ ਲੁਟੇਰੇ ਤੇਜ਼ੀ ਨਾਲ ਫਰਾਰ ਹੋ ਗਏ।

LEAVE A REPLY