ਦੜੇ-ਸੱਟੇ ਦੇ ਧੰਦੇ ਦੇ ਮਾਮਲੇ ‘ਚ 4 ਗ੍ਰਿਫਤਾਰ

0
326

ਜਲੰਧਰ, ((ਰਮੇਸ ਗਾਬਾ)  ਪੰਜਾਬ ਸਰਕਾਰ ਦੀ ਲਾਟਰੀ ਦੀ ਆੜ ਵਿਚ ਦੜੇ ਸੱਟੇ ਦਾ ਧੰਦਾ ਕਰਨ ਵਾਲੇ 4 ਲੋਕਾਂ ਨੂੰ ਲੰਮਾ ਪਿੰਡ ਚੌਕ ਤੋਂ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਬੇਨਕਾਬ ਕੀਤਾ ਹੈ। ਉਨ੍ਹਾਂ ਤੋਂ ਦੜੇ-ਸੱਟੇ ਦੀਆਂ ਪਰਚੀਆਂ ਤੇ ਨਕਦੀ ਵੀ ਬਰਾਮਦ ਹੋਈ ਹੈ। ਥਾਣਾ ਰਾਮਾਮੰਡੀ ਦੇ ਮੁਖੀ ਇੰਸ. ਰੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਸੂਚਨਾ ਮਿਲੀ ਸੀ ਕਿ ਲੰਮਾ ਪਿੰਡ ਚੌਕ ‘ਚ ਦੜੇ-ਸੱਟੇ ਦਾ ਧੰਦਾ ਜ਼ੋਰਾਂ ‘ਤੇ ਚੱਲ ਰਿਹਾ ਹੈ ਅਤੇ ਸੱਟੇਬਾਜ਼ ਪੰਜਾਬ ਸਰਕਾਰ ਨੂੰ ਚੂਨਾ ਲਾ ਰਹੇ ਹਨ। ਇੰਸ. ਰੁਪਿੰਦਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਹਰਦੇਵ ਸਿੰਘ ਨੇ ਲੰਮਾ ਪਿੰਡ ਚੌਕ ਤੋਂ ਸੰਜੇ ਵਰਮਾ ਪੁੱਤਰ ਅਸ਼ੋਕ ਵਰਮਾ ਵਾਸੀ ਕਿਸ਼ਨਪੁਰਾ (ਜਲੰਧਰ) ਤੇ ਅਵਿਨਾਸ਼ ਅਰੋੜਾ ਪੁੱਤਰ ਗੋਪਾਲ ਦਾਸ ਵਾਸੀ ਕਾਜ਼ੀ ਮੰਡੀ ਜਲੰਧਰ ਨੂੰ ਰੰਗੇ ਹੱਥੀਂ ਕਾਬੂ ਕਰ ਕੇ ਉਨ੍ਹਾਂ ਤੋਂ 950 ਰੁਪਏ ਤੇ ਦੜੇ-ਸੱਟੇ ਦੀਆਂ ਪਰਚੀਆਂ ਬਰਾਮਦ ਕੀਤੀਆਂ ਹਨ। ਇਸ ਤਰ੍ਹਾਂ ਏ. ਐੱਸ. ਆਈ. ਰਵਿੰਦਰ ਸਿੰਘ ਭੱਟੀ ਨੇ ਦੋ ਹੋਰ ਸੱਟੇਬਾਜ਼ਾਂ ਗੁਰਮੀਤ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ  ਭਾਈ ਦਿੱਤ ਸਿੰਘ ਨਗਰ ਤੇ ਆਸ਼ੂ ਬੱਬਰ ਪੁੱਤਰ ਪਰਮਜੀਤ ਬੱਬਰ ਵਾਸੀ ਤਿਲਕ ਨਗਰ ਨੂੰ ਕਾਬੂ ਕਰ ਲਿਆ। ਉਨ੍ਹਾਂ ਤੋਂ 530 ਰੁਪਏ ਤੇ ਦੜੇ-ਸੱਟੇ ਦੀਆਂ ਪਰਚੀਆਂ ਬਰਾਮਦ ਹੋਈਆਂ ਹਨ। ਚਾਰੋਂ ਸੱਟੇਬਾਜ਼ਾਂ ਖਿਲਾਫ ਥਾਣਾ ਰਾਮਾਮੰਡੀ ‘ਚ ਗੈਂਬਲਿੰਗ ਐਕਟ ਤੋਂ ਇਲਾਵਾ ਧੋਖਾਧੜੀ ਦੀ ਧਾਰਾ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

LEAVE A REPLY