ਅਮਰੀਕਾ ਦੀ ‘ਦਿ ਕੈਪੀਟਲ’ ਅਖਬਾਰ ਦੀ ਬਿਲਡਿੰਗ ‘ਚ ਗੋਲੀਬਾਰੀ, 5 ਦੀ ਮੌਤ

0
322

ਵਾਸ਼ਿੰਗਟਨ — ਅਮਰੀਕਾ ਦੇ ਮੈਰੀਲੈਂਡ ਸੂਬੇ ‘ਚ ਐਨਾਪੋਲਿਸ ਸ਼ਹਿਰ ‘ਚ ਵੀਰਵਾਰ ਦੁਪਹਿਰ ਨੂੰ ‘ਦਿ ਕੈਪੀਟਲ ਗਾਜੈਟ’ ਅਖਬਾਰ ਦੀ ਬਿਲਡਿੰਗ ‘ਚ ਇਕ ਨੌਜਵਾਨ (ਚਿੱਟੇ ਰੰਗ ਦਾ ਨੌਜਵਾਨ) ਬੰਦੂਕਧਾਰੀ ਵੱਲੋਂ ਗੋਲੀਬਾਰੀ ਕੀਤੀ ਗਈ। ਇਸ ਗੋਲੀਬਾਰੀ ‘ਚ 5 ਲੋਕਾਂ ਦੀ ਮੌਤ ਹੋ ਗਈ ਅਤੇ ਕਈਆਂ ਦੇ ਜ਼ਖਮੀ ਹੋਣ ਦੀ ਖਬਰ ਹੈ।ਪੁਲਸ ਦਾ ਕਹਿਣਾ ਹੈ ਕਿ ਗੋਲੀਆਂ ਚਲਾਉਣ ਵਾਲੇ ਉਸ ਨੌਜਵਾਨ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਦਿ ਕੈਪੀਟਲ ਅਖਬਾਰ ਦੀ ਬਿਲਡਿੰਗ ‘ਚ ਹਮਲੇ ਸਮੇਂ ਕਰੀਬ 170 ਲੋਕ ਮੌਜੂਦ ਸਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੌਜਵਾਨ ਨੇ ਕੱਚ ਦੇ ਦਰਵਾਜ਼ੇ ਨੂੰ ਨਿਸ਼ਾਨਾ ਬਣਾਇਆ ਜਿਸ ਦੇ ਪਿੱਛੇ ਕਈ ਕਰਮਚਾਰੀ ਮੌਜੂਦ ਸਨ। ਪੁਲਸ ਦਾ ਕਹਿਣਾ ਹੈ ਕਿ ਫੜੇ ਗਏ ਨੌਜਵਾਨ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਉਸ ਕੋਲੋਂ ਇਕ ਲੰਬੀ ਗਨ ਬਰਾਮਦ ਕੀਤੀ ਹੈ। ਪਰ ਪੁਲਸ ਵੱਲੋਂ ਅਜੇ ਤੱਕ ਉਸ ਵਿਅਕਤੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਵ੍ਹਾਈਟ ਹਾਊਸ ਦੀ ਬੁਲਾਰੇ ਲਿੰਡਸੇ ਵਾਲਟਰਸ ਨੇ ਗੋਲੀਬਾਰੀ ਦੀ ਘਟਨਾ ਦੀ ਨਿੰਦਾ ਕੀਤੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰ ਇਸ ਗੋਲੀਬਾਰੀ ਦੀ ਨਿੰਦਾ ਕਰਦੇ ਹੋਏ ਕਿਹਾ, ‘ਅਸੀਂ ਇਸ ਗੋਲੀਬਾਰੀ ‘ਚ ਪੀੜਤ ਪਰਿਵਾਰਾਂ ਨਾਲ ਖੜੇ ਹਾਂ।’ਜਾਣਕਾਰੀ ਮੁਤਾਬਕ ਦਿ ਕੈਪੀਟਲ ਗਾਜੈਟ ਇਕ ਰੋਜ਼ਾਨਾ ਅਖਬਾਰ ਹੈ ਅਤੇ ਇਸ ਦੀ ਇਕ ਡਿਜੀਟਲ ਵੈੱਬਸਾਈਟ ਵੀ ਹੈ। ਇਸ ਦਾ ਸਬੰਧ ਬਾਲਟੀਮੋਰ ਸਨ ਮੀਡੀਆ ਗਰੁੱਪ ਨਾਲ ਹੈ।

PunjabKesari

PunjabKesari

LEAVE A REPLY