ਦਿੱਲੀ ਸਮੇਤ 13 ਸੂਬਿਆਂ ‘ਤੇ ਭਾਰੀ ਪੈ ਸਕਦੇ ਹਨ ਅਗਲੇ 72 ਘੰਟੇ, ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ

0
75

ਨਵੀਂ ਦਿੱਲੀ — ਮੌਸਮ ਵਿਭਾਗ ਨੇ ਦੇਸ਼ ਭਰ ਦੇ ਕਈ ਸੂਬਿਆਂ ‘ਚ ਅਗਲੇ 3 ਦਿਨਾਂ ਲਈ (ਭਾਵ 72 ਘੰਟੇ ਮਿਤੀ 28, 29, 30 ਜੂਨ) ਅਲਰਟ ਜਾਰੀ ਕਰ ਦਿੱਤੇ ਹਨ। ਦਿੱਲੀ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਸਮੇਤ 13 ਸੂਬਿਆਂ ਵਿਚ ਭਾਰੀ ਤੋਂ ਭਾਰੀ ਜਾਂ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਆਈ. ਐੱਮ. ਡੀ. ਨੇ ਤਾਜ਼ਾ ਅਪਡੇਟ ‘ਚ 13 ਸੂਬਿਆਂ ਲਈ ਔਰੇਂਜ(ਸੰਤਰੀ) ਅਲਰਟ ਜਾਰੀ ਕੀਤਾ ਹੈ। ਸੰਤਰੀ ਚਿਤਾਵਨੀ ਦਾ ਮਤਲਬ ਇਹ ਹੈ ਕਿ ਇਹਨਾਂ ਖੇਤਰਾਂ ਵਿਚ ਰਹਿਣ ਵਾਲੇ ਆਪਣੇ ਪੱਧਰ ਤੇ ਤਿਆਰ ਰਹਿਣ। ਇਹ ਹੋ ਸਕਦਾ ਹੈ ਕਿ ਇੱਥੇ ਭਾਰੀ ਬਾਰਸ਼ਾਂ ਕਾਰਨ ਸਥਿਤੀ ਹੋਰ ਬਦਤਰ ਹੋ ਜਾਵੇ। ਇਨ੍ਹਾਂ 72 ਘੰਟਿਆਂ ਵਿਚ ਕਰੀਬ ਇਕ ਦਰਜਨ ਸੂਬਿਆਂ ਲਈ ਯੈਲੋ(ਪੀਲਾ) ਅਲਰਟ ਵੀ ਜਾਰੀ ਹੋਇਆ ਹੈ।

LEAVE A REPLY