ਨਸ਼ੇ ਕਾਰਨ ਇਕ ਹੋਰ ਨੌਜਵਾਨ ਦੀ ਮੌਤ

0
231

ਫ਼ਿਰੋਜਪੁਰ, ਨਸ਼ਿਆਂ ਨੂੰ ਰੋਕਣ ‘ਚ ਪੁਲਿਸ ਦੇ ਅਸਫਲ ਰਹਿਣ ਕਾਰਣ ਘਰ-ਘਰ ਸੱਥਰ ਵਿਛਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਸੂਬੇ ਦੇ ਹੋਰਨਾਂ ਇਲਾਕਿਆਂ ਵਾਂਗ ਪਿੰਡ ਆਰਿਫ਼ ਵਿਖੇ ਬੀਤੇ ਦਿਨ ਨਸ਼ੇ ਦੀ ਓਵਰ ਡੋਜ ਲੈਣ ਕਾਰਣ ਮਰੇ ਨੌਜਵਾਨ ਦਾ ਸਿਵਾ ਠੰਢਾ ਨਹੀਂ ਸੀ ਹੋਇਆ ਕਿ ਪਿੰਡ ਸਤੀਏ ਵਾਲਾ ਵਿਖੇ 26 ਸਾਲਾਂ ਮੱਖਣ ਨਾਮੀ ਨੌਜਵਾਨ ਦੀ ਨਸ਼ਿਆਂ ਦੇ ਦੈਂਤ ਨੇ ਜਾਨ ਲੈ ਲਈ । ਜਾਣਕਾਰੀ ਅਨੁਸਾਰ ਇਲਾਕੇ ਦੇ ਹੋਰ ਦੋ ਨੌਜਵਾਨਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਤੋ ਉਹ ਵੱਖ-ਵੱਖ ਹਸਪਤਾਲਾਂ ‘ਚ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੇ ਹਨ। ਜਿਸ ਕਾਰਣ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਹੈ ਅਤੇ ਉੱਥੇ ਨਸ਼ਿਆਂ ਦੀ ਭਰਮਾਰ ਕਾਰਣ ਲੋਕ ਪੁਲਿਸ ਅਤੇ ਸੂਬਾ ਸਰਕਾਰ ਨੂੰ ਕੋਸ ਰਹੇ ਹਨ।

LEAVE A REPLY