ਪੈਟਰੋਲ-ਡੀਜ਼ਲ ‘ਤੇ ਮਿਲੇਗੀ ਰਾਹਤ, ਸਸਤਾ ਹੋਵੇਗਾ ਕੱਚਾ ਤੇਲ!

0
291

ਨਵੀਂ ਦਿੱਲੀ— ਪੈਟਰੋਲੀਅਮ ਬਰਾਮਦਕਾਰ ਦੇਸ਼ਾਂ ਦਾ ਸੰਗਠਨ ਓਪੇਕ ਅਤੇ ਰੂਸ ਕੱਚੇ ਤੇਲ ਦਾ ਉਤਪਾਦਨ ਜੁਲਾਈ ਤੋਂ ਰੋਜ਼ਾਨਾ 10 ਲੱਖ ਬੈਰਲ ਵਧਾਉਣ ‘ਤੇ ਸਹਿਮਤ ਹੋ ਗਏ ਹਨ। ਵਿਆਨਾ ‘ਚ ਹੋਈ ਬੈਠਕ ‘ਚ ਸਾਊਦੀ ਅਰਬ ਨੇ ਪ੍ਰਾਡਕਸ਼ਨ ਵਧਾਉਣ ‘ਤੇ ਜ਼ੋਰ ਦਿੱਤਾ, ਜਦੋਂ ਕਿ ਈਰਾਨ ਨੇ ਪਹਿਲਾਂ ਇਸ ਦਾ ਵਿਰੋਧ ਕੀਤਾ ਪਰ ਅਖੀਰ ‘ਚ ਉਸ ਨੂੰ ਮਨਾ ਲਿਆ ਗਿਆ। ਸਾਊਦੀ ਦੇ ਊਰਜਾ ਮੰਤਰੀ ਖਾਲਿਦ ਅਲ-ਫਲੀਹ ਨੇ ਕਿਹਾ ਕਿ ਓਪੇਕ ਦੇਸ਼ ਰੋਜ਼ਾਨਾ 10 ਲੱਖ ਬੈਰਲ ਉਤਪਾਦਨ ਵਧਾਉਣ ‘ਤੇ ਰਾਜ਼ੀ ਹੋ ਗਏ ਹਨ। ਇਸ ‘ਤੇ ਓਪੇਕ ਦਾ ਸਾਥ ਦੇ ਰਿਹਾ ਰੂਸ ਵੀ ਸਹਿਮਤ ਹੈ। ਉੱਥੇ ਹੀ ਕੁਝ ਦੇਸ਼ਾਂ ਦੇ ਮੰਤਰੀਆਂ ਨੇ ਕਿਹਾ ਕਿ ਇਸ ਸਮਝੌਤੇ ਨਾਲ ਬਾਜ਼ਾਰ ‘ਚ ਥੋੜ੍ਹਾ ਹੀ ਤੇਲ ਵਧ ਆਵੇਗਾ, ਜੋ ਕਿ ਤਕਰੀਬਨ 7 ਲੱਖ ਬੈਰਲ ਰੋਜ਼ਾਨਾ ਹੋ ਸਕਦਾ ਹੈ ਕਿਉਂਕਿ ਵੈਨੇਜ਼ੂਏਲਾ ਵਰਗੇ ਕਈ ਦੇਸ਼ ਉਤਪਾਦਨ ਵਧਾਉਣ ‘ਚ ਅਸਮਰੱਥ ਹਨ। ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਉਤਪਾਦਨ ਵਧਣ ਨਾਲ ਕੱਚੇ ਤੇਲ ਦੀ ਸਪਲਾਈ ਵਧੇਗੀ, ਜਿਸ ਨਾਲ ਅੱਗੇ ਚੱਲ ਕੇ ਕੀਮਤਾਂ ‘ਚ ਥੋੜ੍ਹੀ ਗਿਰਾਵਟ ਹੋਵੇਗੀ। ਅਮਰੀਕਾ ‘ਚ ਪਹਿਲਾਂ ਹੀ ਕੱਚੇ ਤੇਲ ਦਾ ਉਤਪਾਦਨ ਉੱਚ ਪੱਧਰ ‘ਤੇ ਹੈ। ਇਸ ਨਾਲ ਅਗਲੇ ਦੋ ਮਹੀਨਿਆਂ ‘ਚ ਕੱਚਾ ਤੇਲ ਸਸਤਾ ਹੋ ਕੇ 68-70 ਡਾਲਰ ਪ੍ਰਤੀ ਬੈਰਲ ‘ਤੇ ਆ ਸਕਦਾ ਹੈ। ਕੱਚਾ ਤੇਲ ਸਸਤਾ ਹੋਣ ਨਾਲ ਪੈਟਰੋਲ-ਡੀਜ਼ਲ ‘ਤੇ ਰਾਹਤ ਮਿਲਣੀ ਸੰਭਵ ਹੈ। ਹਾਲਾਂਕਿ ਕੀਮਤਾਂ ‘ਚ ਬਹੁਤੀ ਰਾਹਤ ਦੀ ਉਮੀਦ ਨਹੀਂ ਹੈ ਕਿਉਂਕਿ ਈਰਾਨ ਸਪਲਾਈ ਨਹੀਂ ਵਧਾ ਸਕੇਗਾ। ਅਜਿਹਾ ਇਸ ਲਈ ਕਿਉਂਕਿ ਅਮਰੀਕਾ ਨੇ ਈਰਾਨ ‘ਤੇ ਫਿਰ ਪਾਬੰਦੀ ਲਾ ਦਿੱਤੀ ਹੈ, ਜਿਸ ਕਾਰਨ ਉਸ ਕੋਲ ਖਰੀਦਦਾਰ ਘੱਟ ਹਨ।

LEAVE A REPLY