ਭਾਰਤ ‘ਚ 48 ਘੰਟਿਆਂ ਵਿਚ 4.7 ਕਰੋੜ ਲੋਕਾਂ ਨੇ ਦੇਖੇ ਫੀਫਾ ਦੇ ਪਹਿਲੇ 4 ਮੈਚ

0
465

ਨਵੀਂ ਦਿੱਲੀ—ਰੂਸ ‘ਚ ਚੱਲ ਰਹੇ ਫੁੱਟਬਾਲ ਦੇ ਮਹਾਕੁੰਭ ਫੀਫਾ ਵਿਸ਼ਵ ਕੱਪ ਦੀ ਭਾਰਤ ‘ਚ ਜ਼ਬਰਦਸਤ ਸ਼ੁਰੂਆਤ ਹੋਈ ਤੇ ਟੂਰਨਾਮੈਂਟ ਦੇ ਪਹਿਲੇ ਚਾਰ ਮੈਚਾਂ ਨੂੰ 48 ਘੰਟਿਆਂ ਵਿਚ ਰਿਕਾਰਡਤੋੜ 4.7 ਕਰੋੜ ਲੋਕਾਂ ਨੇ ਵਿਸ਼ਵ ਕੱਪ ਦੇ ਪ੍ਰਸਾਰਕ ਸੋਨੀ ਦੇ ਵੱਖ-ਵੱਖ ਚੈਨਲਾਂ ‘ਤੇ ਦੇਖਿਆ। ਇਥੇ ਜਾਰੀ ਇਕ ਬਿਆਨ ਅਨੁਸਾਰ ਫੀਫਾ ਵਿਸ਼ਵ ਕੱਪ ਦੀ ਸ਼ੁਰੂਆਤ ਹੀ ਜ਼ਬਰਦਸਤ ਰਹੀ ਹੈ। ਇਨ੍ਹਾਂ ਚਾਰ ਮੈਚਾਂ ਦਾ ਪ੍ਰਸਾਰਣ ਸੋਨੀ ਦੇ ਵੱਖ-ਵੱਖ ਚੈਨਲਾਂ ‘ਤੇ ਵੱਖ-ਵੱਖ ਭਾਸ਼ਾਵਾਂ ‘ਚ ਕੀਤਾ ਅਤੇ ਬਾਕੀ ਮੈਚਾਂ ‘ਚ ਪ੍ਰਸਾਰਣ ਵੱਖ-ਵੱਖ ਭਾਸ਼ਾਵਾਂ ‘ਚ ਜਾਰੀ ਹੈ।

LEAVE A REPLY