ਮਾਰੂਤੀ ਦਾ ਵੱਡਾ ਫੈਸਲਾ, ਕਾਰ ਦਾ ਡੀਜ਼ਲ ਵਰਜ਼ਨ ਬੰਦ

0
504

ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੂਜ਼ੂਕੀ ਇੰਡੀਆ ਨੇ ਗਾਹਕਾਂ ‘ਚ ਘਟਦੀ ਮੰਗ ਨੂੰ ਦੇਖਦਿਆਂ ਆਪਣੇ ਮਹਿੰਗੇ ਹੈਚਬੈਕ ਇਗਨਿਸ ਦੇ ਡੀਜ਼ਲ ਵਰਜ਼ਨ ‘ਤੇ ਰੋਕ ਲਾ ਦਿੱਤੀ ਹੈ। ਕੰਪਨੀ ਨੇ ਇਗਨਿਸ ਦੇ ਡੀਜ਼ਲ ਵਰਜ਼ਨ ਨੂੰ ਪਿਛਲੇ ਸਾਲ ਜਨਵਰੀ ‘ਚ ਪੇਸ਼ ਕੀਤਾ ਸੀ। ਉਸ ਸਮੇਂ ਤੋਂ ਹੁਣ ਤੱਕ ਸਿਰਫ 72,000 ਕਾਰਾਂ ਵਿਕੀਆਂ ਹਨ। ਦੱਸ ਦਈਏ ਕਿ ਜਨਵਰੀ ਤੋਂ ਮਈ 2018 ਦੌਰਾਨ ਇਗਨਿਸ ਦੀ ਔਸਤ ਮਾਸਿਕ ਵਿਕਰੀ 4,500 ਯੂਨਿਟ ਦਰਜ ਕੀਤੀ ਗਈ। ਮਾਰੂਤੀ ਸੂਜ਼ੂਕੀ ਦੇ ਬੁਲਾਰੇ ਨੇ ਕਿਹਾ ਕਿ ਸਮਝਦਾਰੀ ਇਸ ਗੱਲ ‘ਚ ਹੈ ਕਿ ਗਾਹਕਾਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਹੀ ਕਾਰਾਂ ਦੇ ਵਰਜ਼ਨ ਰੱਖੇ ਜਾਣ। ਹੁਣ ਤੋਂ ਇਗਨਿਸ 1.2 ਲੀਟਰ ਪੈਟ੍ਰੋਲ ਇੰਜਨ ਦੇ ਨਾਲ ਹੀ ਉਪਲੱਬਧ ਹੋਵੇਗੀ। ਇਸ ਦੇ ਮੈਨੂਅਲ ਤੇ ਆਟੋਮੈਟਿਕ ਦੋਵੇਂ ਵਰਜ਼ਨ ਮੌਜੂਦ ਹਨ। ਇਸ ਦੇ 1.3 ਲੀਟਰ ਡੀਜ਼ਲ ਵਰਜ਼ਨ ਨੂੰ ਬੰਦ ਕਰ ਦਿੱਤਾ ਗਿਆ ਹੈ। ਪੈਟ੍ਰੋਲ ਵਰਜ਼ਨ ਦੀ ਦਿੱਲੀ ‘ਚ ਐਕਸ ਸ਼ੋਅਰੂਮ ਕੀਮਤ 4.66 ਤੋਂ 7.04 ਲੱਖ ਰੁਪਏ ਹੈ।

LEAVE A REPLY