ਅਜੀਬ ਬੀਮਾਰੀ : ਇਸ ਵਿਅਕਤੀ ਨੂੰ ਸਰਦੀ ‘ਚ ਲੱਗਦੀ ਗਰਮੀ, ਗਰਮੀ ‘ਚ ਲੈਂਦਾ ਰਿਜਾਈ

0
465

ਮਹਿੰਦਰਗੜ੍ਹ— ਇਹ ਦੁਨੀਆ ਅਜੀਬੋ-ਗਰੀਬ ਲੋਕਾਂ ਨਾਲ ਭਰੀ ਹੋਈ ਹੈ। ਲੋਕਾਂ ਦੇ ਅਨੌਖਾ ਕਿੱਸੇ ਕਈ ਵਾਰ ਹੈਰਾਨ ਕਰ ਦਿੰਦੇ ਹਨ। ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਵਿਅਕਤੀ ਨੂੰ ਗਰਮੀ ਦੇ ਦਿਨਾਂ ‘ਚ ਠੰਡ ਲੱਗਦੀ ਹੈ ਤਾਂ ਇਸ ਨਾਲ ਹੀ ਸਰਦੀ ਦੇ ਮੌਸਮ ‘ਚ ਉਸ ਨੂੰ ਗਰਮੀ ਲੱਗਦੀ ਹੈ।ਇਹ ਮਾਮਲਾ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲੇ ਦੇ ਰਹਿਣ ਵਾਲੇ ਸੰਤ ਰਾਮ ਨਾਮ ਦੇ ਵਿਅਕਤੀ ਦਾ ਹੈ। ਦੇਰੋਲੀ ਪਿੰਡ ਦੇ ਰਹਿਣ ਵਾਲੇ ਸੰਤਰਾਮ ਗਰਮੀ ਦੇ ਇਸ ਮੌਸਮ ‘ਚ ਘਰ ‘ਚ ਰਿਜਾਈ ਉੱਪਰ ਲੈ ਕੇ ਸੌਂਦਾ ਹੈ। ਭਰੀ ਦੁਪਹਿਰ ‘ਚ ਕੰਬਲ ਲੈ ਕੇ ਅੱਗ ਸੇਕਦੇ ਸੰਤਾਰਾਮ ਨੂੰ ਦੇਖਣਾ ਸਥਾਨਕ ਲੋਕਾਂ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸੰਤਰਾਮ ਸਰਦੀ ਦੇ ਦਿਨਾਂ ‘ਚ ਆਈਸਕ੍ਰੀਮ ਖਾਂਦੇ ਹਨ ਅਤੇ ਸਵੇਰੇ-ਸਵੇਰੇ ਹੀ ਤਾਲਾਬ ‘ਚ ਜਾ ਕੇ ਨਹਾਉਂਦੇ ਹਨ। ਲੋਕਾਂ ਨੇ ਦੱਸਿਆ ਕਿ ਸੰਤਰਾਮ ਦੀ ਇਹ ‘ਬੀਮਾਰੀ’ ਨਹੀਂ ਹੈ, ਉਹ ਬਚਪਨ ਤੋਂ ਅਜਿਹਾ ਕਰ ਰਹੇ ਹਨ।ਇਸ ਬੀਮਾਰੀ ਦੀ ਕਈ ਵਾਰ ਮੈਡੀਕਲ ਜਾਂਚ ਕਰਵਾਈ ਜਾ ਚੁੱਕੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸੰਤਰਾਮ ਦੇ ਨਾਲ ਜੋ ਕੁਝ ਵੀ ਹੋ ਰਿਹਾ ਹੈ, ਉਹ ਕੁਦਰਤ ਦੀ ਦੇਣ ਹੈ।

 

 

PunjabKesari

LEAVE A REPLY