ਅਣਖ ਦੀ ਖ਼ਾਤਰ ਪਤੀ ਨੇ ਕੀਤਾ ਪਤਨੀ ਦਾ ਬੇਰਹਿਮੀ ਨਾਲ ਕਤਲ

0
427

ਨਿਹਾਲ ਸਿੰਘ ਵਾਲਾ -(ਮੋਗਾ) ਦੇ ਪਿੰਡ ਹਿੰਮਤਪੁਰਾ ਵਿਖੇ ਅਣਖ ਲਈ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੰਗਾ ਸਿੰਘ ਪੁੱਤਰ ਛੋਟਾ ਸਿੰਘ ਵਾਸੀ ਹਿੰਮਤਪੁਰਾ ਨੇ ਬੀਤੀ ਰਾਤ ਦੇ ਸਮੇਂ ਆਪਣੀ ਪਤਨੀ ਦਾ ਪਿੰਡ ਦੀ ਸੱਥ ‘ਚ ਬੁਰੀ ਤਰਾਂ ਕੁੱਟਮਾਰ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਅਤੇ ਮੌਕੇ ‘ਤੇ ਫਰਾਰ ਹੋ ਗਿਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਉਕਤ ਵਿਅਕਤੀ ਆਪਣੀ ਪਤਨੀ ਹਰਜਿੰਦਰ ਕੌਰ ਦੇ ਚਾਲ ਚੱਲਣ ‘ਤੇ ਸ਼ੱਕ ਕਰਦਾ ਸੀ, ਜਿਸ ਕਾਰਨ ਕਈ ਵਾਰ ਉਨ੍ਹਾਂ ਦਾ ਆਪਸ ‘ਚ ਝਗੜਾ ਹੋ ਚੁੱਕਾ ਸੀ। ਬੀਤੇ ਦਿਨ ਉਸ ਦੀ ਪਤਨੀ ਆਪਣੇ ਕਿਸੇ ਪ੍ਰੇਮੀ ਨੂੰ ਮਿਲ ਕੇ ਅੱਧੀ ਰਾਤ ਘਰ ਵਾਪਸ ਪਰਤੀ ਸੀ ਕਿ ਉਸ ਵਿਅਕਤੀ ਨੇ ਰਾਡ ਨਾਲ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸਦੀ ਪਤਨੀ ਭੱਜ ਕੇ ਪਿੰਡ ਦੀ ਸੱਥ ‘ਚ ਪਹੁੰਚ ਗਈ, ਜਿੱਥੇ ਉਸ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੰਗਾ ਸਿੰਘ ਦਾ ਵਿਆਹ 12 ਕੁ ਸਾਲ ਪਹਿਲਾ ਜਲਾਲਦੀਵਾਲ ਵਿਖੇ ਹਰਜਿੰਦਰ ਕੌਰ ਨਾਲ ਹੋਇਆ ਸੀ। ਮੰਗਾ ਸਿੰਘ ਕਿਸੇ ਸ਼ੈਲਰ ‘ਤੇ ਮਜ਼ਦੂਰੀ ਦਾ ਕੰਮ ਕਰਦਾ ਹੈ।

LEAVE A REPLY