ਪੰਜਾਬ ‘ਚ ਪੰਚਾਇਤੀ ਚੋਣਾਂ ਪਈਆਂ ਅੱਗੇ !

0
289

ਚੰਡੀਗੜ੍ਹ: ਪੰਜਾਬ ਵਿੱਚ ਪੰਚਾਇਤੀ ਚੋਣਾਂ ਟਲਣ ਦੇ ਆਸਾਰ ਹਨ। ਇਹ ਚੋਣਾਂ 15 ਸਤੰਬਰ ਤੱਕ ਹੋ ਸਕਦੀਆਂ ਹਨ। ਪੰਚਾਇਤ ਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਵੋਟਰ ਲਿਸਟਾਂ ਤੇ ਚੋਣਾਂ ਦੇ ਹੋਰ ਕੰਮ ਦੋ ਮਹੀਨੇ ਵਿੱਚ ਪੂਰੇ ਹੋ ਜਾਣਗੇ। ਇਸ ਤੋਂ ਭਾਵ ਹੈ ਚੋਣਾਂ ਸਤੰਬਰ ਤੋਂ ਪਹਿਲਾਂ ਨਹੀਂ ਹੋਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਚਾਇਤੀ ਚੋਣਾਂ ਲਈ ਤਿਆਰ ਹੈ। ਚੋਣ ਕਮਿਸ਼ਨ ਨੂੰ ਆਪਣੀ ਤਿਆਰੀ ਦੀ ਸਹਿਮਤੀ ਦੇ ਦਿੱਤੀ ਹੈ। ਬਾਜਵਾ ਨੇ ਮੰਨਿਆ ਕਿ ਉਨ੍ਹਾਂ ਮੁਤਾਬਕ ਪੰਚਾਇਤੀ ਚੋਣਾਂ 15 ਸਤੰਬਰ ਤੱਕ ਹੋ ਸਕਦੀਆਂ ਹਨ। ਉਂਝ ਫਾਈਨਲ ਤਰੀਕਾਂ ਦਾ ਫੈਸਲਾ ਚੋਣ ਕਮਿਸ਼ਨ ਹੀ ਕਰੇਗਾ।

LEAVE A REPLY