IND vs AFG : ਲੰਚ ਬ੍ਰੇਕ ਤੱਕ ਭਾਰਤ ਦਾ ਸਕੋਰ- 158/0

0
17

ਨਵੀਂ ਦਿੱਲੀ : ਅਫਗਾਨਿਸਤਾਨ ਦੇ ਖਿਲਾਫ ਪਹਿਲੇ ਟੈਸਟ ਮੈਚ ‘ਚ ਭਾਰਤ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਲੰਚ ਬ੍ਰੇਕ ਤੋਂ ਪਹਿਲਾਂ ਭਾਰਤ ਨੇ ਬਿਨਾ ਕੋਈ ਵਿਕਟ ਗੁਆਏ 158 ਦੌੜਾਂ ਬਣਾ ਲਈਆਂ ਹਨ। ਧਵਨ ਨੇ ਆਪਣਾ ਸੈਂਕੜਾ ਸਿਰਫ 87 ਗੇਂਦਾਂ ‘ਚ ਪੂਰਾ ਕੀਤਾ ਜਦਕਿ ਮੁਰਲੀ ਵਿਜੇ ਵੀ ਅਰਧ ਸੈਂਕੜੇ ਦੇ ਕਰੀਬ ਪਹੁੰਚ ਗਏ ਹਨ। ਰਾਸ਼ਿਦ ਖਾਨ ਦੀ ਫਿਰਕੀ ਦਾ ਕਮਾਲ ਭਾਰਤੀ ਬੱਲੇਬਾਜ਼ੀ ‘ਚ ਦਿਖਾਈ ਨਹੀਂ ਦੇ ਰਿਹਾ ਹੈ।ਜ਼ਿਕਰਯੋਗ ਹੈ ਕਿ ਇਤਿਹਾਸਕ ਟੈਸਟ ‘ਚ ਟੀਮ ਇੰਡੀਆ ਦੇ ਕਈ ਮਹੱਤਵਪੂਰਨ ਖਿਡਾਰੀ ਨਹੀਂ ਖੇਡ ਰਹੇ ਹਨ। ਕਪਤਾਨ ਵਿਰਾਟ ਕੋਹਲੀ ਦੀ ਗੈਰ ਮੌਜੂਦਗੀ ‘ਚ ਅਜਿੰਕਯ ਰਹਾਨੇ ਟੀਮ ਦੀ ਕਮਾਨ ਸੰਭਾਲਣਗੇ। ਇਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਦੇ ਤੌਰ ‘ਤੇ ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਦੀ ਕਮੀ ਵੀ ਮਹਿਸੂਸ ਹੋਵੇਗੀ। ਸਟਾਰ ਖਿਡਾਰੀਆਂ ਦੇ ਨਾ ਖੇਡਣ ਦੀ ਵਜ੍ਹਾ ਨਾਲ ਬਾਕੀ ਖਿਡਾਰੀਆਂ ਦੇ ਕੋਲ ਆਪਣੇ ਆਪ ਨੂੰ ਸਾਬਤ ਕਰਨ ਦਾ ਇਕ ਚੰਗਾ ਮੌਕਾ ਹੈ।

LEAVE A REPLY