ਸਿੱਧੂ ਵੱਲੋਂ ਨਗਰ ਨਿਗਮ ਦਫਤਰ ‘ਚ ਛਾਪੇਮਾਰੀ, ਬੱਸ ਸਟੈਂਡ  ਦੇ ਕੋਲ ਬਣੀਆਂ ਗ਼ੈਰਕਾਨੂੰਨੀ ਦੁਕਾਨਾਂ ਦੇਖ ਭੜਕੇ

0
299

ਜਲੰਧਰ (ਰਮੇਸ਼ ਗਾਬਾ) ਪੰਜਾਬ ਦੇ ਕੈਬਨਿਟ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਵੱਲੋਂ ਅੱਜ ਜਲੰਧਰ ਦੇ ਨਗਰ ਨਿਗਮ ‘ਚ ਅਚਾਨਕ ਛਾਪੇਮਾਰੀ ਕੀਤੀ ਗਈ। ਸਿੱਧੂ ਨੂੰ ਅਚਾਨਕ ਇਸ ਤਰ੍ਹਾਂ ਦੇਖ ਨਗਰ ਦੇ ਅਧਿਕਾਰੀ ਵੀ ਹੈਰਾਨ ਰਹਿ ਗਏ ਗਏ। ਇਸ ਦੇ ਨਾਲ ਹੀ ਉਨ੍ਹਾਂ ਨੇ ਹਵੇਲੀ ‘ਚ ਕਾਰਪੋਰੇਸ਼ਨ ਅਧਿਕਾਰੀਆਂ ਦੇ ਨਾਲ ਮੀਟਿੰਗ ਵੀ ਕੀਤੀ। ਨਵਜੋਤ ਸਿੰਘ ਸਿੱਧੂ ਰਾਮਾਂਮੰਡੀ ਤੋਂ ਹੁੰਦੇ ਹੋਏ ਜੰਡੂ ਸਿੰਘਾ ਅਤੇ ਮਕਸੂਦਾਂ ਪਹੁੰਚੇ, ਜਿੱਥੇ ਉਨ੍ਹਾਂ ਨੇ ਇਨ੍ਹਾਂ ਇਲਾਕਿਆਂ ‘ਚ ਗੈਰ ਕਾਨੂੰਨੀ ਕਾਲੋਨੀਆਂ ਦਾ ਜਾਇਜ਼ਾ ਲਿਆ। ਨਵਜੋਤ ਸਿੰਘ ਸਿੱਧੂ ਵਿਧਾਇਕ ਪਰਗਟ ਸਿੰਘ  ਦੇ ਨਾਲ ਬਸ ਸਟੈਂਡ  ਦੇ ਸਾਹਮਣੇ ਬੰਨ ਰਹੀਆਂ ਗ਼ੈਰਕਾਨੂੰਨੀ ਦੁਕਾਨਾਂ ਦੀ ਚੈਕਿੰਗ ਲਈ ਪੁੱਜੇ।  ਸਿੱਧੂ ਨੇ ਮੌਕੇ ਉੱਤੇ ਏਸਟੀਪੀ ਪਰਮਪਾਲ ਸਿੰਘ ਤੋਂ ਪੁੱਛਿਆ ਕਿ ਗ਼ੈਰਕਾਨੂੰਨੀ ਦੁਕਾਨਾਂ ਕਿਵੇਂ ਬੰਨ ਰਹੀਆਂ ਹਨ,ਜੇਕਰ ਗ਼ੈਰਕਾਨੂੰਨੀ ਦੁਕਾਨਾਂ ਬੰਨ ਗਈਆਂ ਹਨ ਤਾਂ ਦੁਕਾਨਾਂ ਨੂੰ ਤੇ ਕਾਰਵਾਈ ਕਿਊਂ ਨਹੀ ਕੀਤੀ ਗਈ ਪਰ ।ਪਰਮਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ  ਦੇ  ਕੋਲ ਕੋਈ ਅਧਿਕਾਰ ਨਹੀਂ ਹੈ ‘ਤੇ ਸਾਰਾ ਕੰਮ ਏਮਟੀਪੀ ਮੇਹਰਬਾਨ ਸਿੰਘ  ਕਰਦੇ ਹਨ। ਮੌਕੇ ‘ਤੇ ਹੀ ਸਿੱਧੂ ਨੇ ਏਸਟੀਪੀ ਪਰਮਪਾਲ ਸਿੰਘ, ਏਮਟੀਪੀ ਮੇਹਰਬਾਨ ਸਿੰਘ  ਅਤੇ ਏਟੀਪੀ ਬਲਵਿੰਦਰ ਸਿੰਘ  ਦੀ ਜੱਮਕੇ ਕਲਾਸ ਲਗਾਈ । ਉਨ੍ਹਾਂ ਨੇ ਕਿਹਾ ਕਿ ਅਫਸਰਾਂ ਉੱਤੇ ਕਾਰਵਾਈ ਹੋਵੇਗੀ।

327

LEAVE A REPLY