ਸਮੇਂ ਤੋਂ ਪਹਿਲਾਂ ਝੋਨਾ ਲਾਉਣ ਦੀ ਕਿਸਾਨ ਨੂੰ ਮਿਲੀ ਸਜ਼ਾ

0
327

ਸੰਗਰੂਰ : ਖੇਤੀਬਾੜੀ ਵਿਭਾਗ ਵਲੋਂ ਝੋਨੇ ਦੀ ਫਸਲ ਦੀ ਬਿਜਾਈ 20 ਜੂਨ ਤੋਂ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ ਪਰ ਇਸ ਦੇ ਬਾਵਜੂਦ ਵੀ ਕਈ ਕਿਸਾਨ ਸਮੇਂ ਤੋਂ ਪਹਿਲਾਂ ਹੀ ਝੋਨੇ ਦੀ ਬਿਜਾਈ ਕਰਨ ਲੱਗ ਪਏ ਹਨ। ਕਈ ਥਾਵਾਂ ‘ਤੇ ਤਾਂ ਵਿਭਾਗ ਵਲੋਂ ਸਮੇਂ ਤੋਂ ਪਹਿਲਾਂ ਲਾਈ ਝੋਨੇ ਦੀ ਫਸਲ ਨੂੰ ਵੀ ਨਸ਼ਟ ਕਰ ਦਿੱਤਾ ਗਿਆ ਹੈ। ਤਾਜ਼ਾ ਮਾਮਲਾ ਸੰਗਰੂਰ ਦਾ ਹੈ, ਜਿੱਥੇ ਖੇਤੀਬਾੜੀ ਵਿਭਾਗ ਵਲੋਂ ਪੁਲਸ ਦੀ ਸਹਾਇਤਾ ਨਾਲ ਕਿਸਾਨ ਵਲੋਂ ਲਾਈ ਗਈ ਝੋਨੇ ਦੀ ਫਸਲ ਵਾਅ ਦਿੱਤੀ ਗਈ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਭਾਗ ਵਲੋਂ 20 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਕੀਤੀ ਜਾ ਰਹੀ ਹੈ। ਮਾਨਸੂਨ ਨੂੰ ਦੇਖਦੇ ਹੋਏ ਇਹ ਸਮਾਂ ਨਿਰਧਾਰਿਤ ਕੀਤਾ ਜਾਂਦਾ ਹੈ ਅਤੇ ਜਿਹੜੇ ਕਿਸਾਨ 20 ਜੂਨ ਤੋਂ ਪਹਿਲਾਂ ਝੋਨਾ ਲਾ ਰਹੇ ਹਨ, ਵਿਭਾਗ ਉਨ੍ਹਾਂ ਨੂੰ ਨਸ਼ਟ ਕਰ ਰਿਹਾ ਹੈ। ਕਿਸਾਨ ਝੋਨੇ ਦੀ ਫਸਲ ਦੀ ਸਮੇਂ ਤੋਂ ਪਹਿਲਾਂ ਬਿਜਾਈ ਨੂੰ ਆਪਣੀ ਮਜ਼ਬੂਰੀ ਦੱਸ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਹ 20 ਜੂਨ ਤੋਂ ਪਹਿਲਾਂ ਫਸਲ ਨਹੀਂ ਲਾਉਣਗੇ ਤਾਂ ਜਦੋਂ ਇਹ ਫਸਲ ਪੱਕ ਕੇ ਤਿਆਰ ਹੋਵੇਗੀ, ਉਸ ਸਮੇਂ ਵਾਤਾਵਰਣ ‘ਚ ਨਮੀ ਜ਼ਿਆਦਾ ਹੋਵੇਗੀ, ਜਦੋਂ ਕਿ ਸਰਕਾਰ 17 ਫੀਸਦੀ ਨਮੀ ਹੀ ਖਰੀਦਦੀ ਹੈ, ਜਿਸ ਕਾਰਨ ਫਸਲ ਨੂੰ ਵੇਚਣ ‘ਚ ਮੁਸ਼ਕਲ ਪੈਦਾ ਹੋਵੇਗੀ।

LEAVE A REPLY