ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵਲੋਂ ਜਾਅਲੀ ਡਿਗਰੀਆਂ ਮੁਹੱਈਆ ਕਰਾਉਣ ਵਾਲਾ ਗ੍ਰਿਫ਼ਤਾਰ

0
149

ਐਸ. ਏ. ਐਸ. ਨਗਰ, ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਮੋਹਾਲੀ ਨੇ ਜਾਅਲੀ ਡਿਗਰੀਆਂ ਦੇ ਮਾਮਲੇ ‘ਚ ਕੌਂਸਲ ਆਫ ਪੈਰਾ ਮੈਡੀਕਲ ਮੋਹਾਲੀ ਦੇ ਜਨਰਲ ਸਕੱਤਰ ਅਤੇ ਜਾਅਲੀ ਇਨਫਰਾਮੇਸ਼ਨ ਟੈਕਨਾਲੋਜੀ ਐਂਡ ਮੈਨੇਜਮੈਂਟ ਪੰਜਾਬ ਮੋਹਾਲੀ ਦੇ ਜਾਅਲੀ ਚੇਅਰਮੈਨ ਬਣ ਕੇ ਲੋਕਾਂ ਨੂੰ ਜਾਅਲੀ ਡਿਗਰੀਆਂ ਦਿਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਅੱਜ ਮੁੱਖ ਦੋਸ਼ੀ ਰਿਆਸਤ ਅਲੀ ਨੂੰ ਗ੍ਰਿਫ਼ਤਾਰ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ। ਰਿਅਸਤ ਅਲੀ ਵਿਰੁੱਧ ਮਾਮਲਾ ਦਰਜ ਕਰਕੇ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ।

LEAVE A REPLY