ਦੁਕਾਨਦਾਰਾਂ ਵਲੋਂ ਹੈਲਥ ਟੀਮ ਦਾ ਵਿਰੋਧ

0
226

ਜਲੰਧਰ (ਰਮੇਸ਼ ਗਾਬਾ) ਮਕਸੂਦਾਂ ਮੰਡੀ ਵਿੱਚ ਦੂਜੇ ਦਿਨ ਫਰੂਟ ਚੈਕਿੰਗ ਕੀਤੀ ਗਈ ਪਰ ਦੁਕਾਨਦਾਰਾਂ ਵਲੋਂ ਹੈਲਥ ਟੀਮ ਦਾ ਵਿਰੋਧ ਕੀਤਾ ਗਿਆ। ਦੁਕਾਨਦਾਰਾਂ ਦਾ ਇਲਜ਼ਾਮ ਸੀ ਕਿ ਚੈਕਿੰਗ  ਦੇ ਨਾਮ ‘ਤੇ ਦੁਕਾਨਦਾਰਾਂ ਨੂੰ ਤੰਗ  ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਸ਼ਨੀਵਾਰ ਨੂੰ ਸੈਮਿਨਾਰ ਲਗਾ ਕੇ ਜਾਗਰੂਕ ਕਰਨ ‘ਤੇ ਸਮਝੋਤਾ ਹੋਇਆ। ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੀ ਟੀਮ ਫਲਾਂ ਦੇ ਸੈਂਪਲ ਭਰਨ ਮੰਡੀ ਪਹੁੰਚੀ ਤਾਂ ਮੰਡੀ  ਦੇ ਦੁਕਾਨਦਾਰਾਂ ਨੇ ਫਲਾਂ ਦੇ ਸੈਂਪਲ ਭਰਨ ਤੋਂ ਮਨਾ ਕਰ ਦਿੱਤਾ ਜਿਸ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ। ਜਿਸ ਤੋਂ ਬਾਅਦ ਇੰਦਰਜੀਤ ਨਾਗਰਾ ਫਰੂਟ ਮੰਡੀ ਪ੍ਰਧਾਨ, ਗੁਰਦੀਪ ਨਾਗਰਾ ਸਬਜ਼ੀ ਮੰਡੀ ਪ੍ਰਧਾਨ ‘ਤੇ ਕ੍ਰਿਸ਼ਨ ਸ਼ਰਮਾ ਫ਼ੂਡ ਇੰਸਪੈਕਟਰ ਵੀ ਮੌਜੂਦ ਸਨ। ਕਾਫ਼ੀ ਬਹਿਸ ਬਾਜੀ  ਦੇ ਬਾਅਦ ਇਹ ਸਮੱਝੌਤਾ ਹੋਇਆ ਕਿ ਹੈਲਥ ਵਿਭਾਗ ਵਲੋਂ ਕੈਂਪ ਲਗਾਇਆ ਜਾਵੇਗਾ ਜਿਸ ‘ਚ ਉਹ ਦੁਕਾਨਦਾਰਾਂ ਅਤੇ ਫਲ ਵੇਚਣ ਵਾਲਿਆ ਨੂੰ ਇਸ ਬਾਰੇ ਜਾਗਰੂਕ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਹ ਹੈਲਥ ਵਿਭਾਗ ਦਾ ਸਾਥ ਦੇਣ ਲਈ ਤਿਆਰ ਹਨ ਪਰ ਉਨ੍ਹਾਂ ਨੂੰ ਤੰਗ ਨਹੀਂ ਕੀਤਾ ਜਾਵੇ। ਦੁਕਾਨਦਾਰਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ  ਨਾਲ ਧੱਕਾ ਕੀਤਾ ਜਾ ਰਿਹਾ ਹੈ। ਪਰ ਅਫਸਰਾਂ ਦਾ ਕਹਿਣਾ ਹੈ ਦੀ ਉਨ੍ਹਾਂ ਨੂੰ ਜੋ ਆਲਾ ਅਫਸਰਾਂ ਦੇ ਵੱਲੋਂ ਆਰਡਰ ਮਿਲੇ ਹੈ ਉਨ੍ਹਾਂ ਨੂੰ ਪੂਰਾ ਕੀਤੇ ਬਿਨਾਂ ਉਹ ਨਹੀਂ ਜਾਣਗੇ। ਬਲਵਿੰਦਰ ਸਿੰਘ  ਨੇ ਦੱਸਿਆ ਕਿ ਉਨ੍ਹਾਂ ਨੇ ਅੰਬ ਅਤੇ ਕੇਲੇ  ਦੇ ਸੈਂਪਲ ਭਰੇ ਹਨ। ਜੋ ਸੈਂਪਲ ਭਰੇ ਗਏ ਹੈ ਉਨ੍ਹਾਂ ਦੀ ਜਾਂਚ ਲਈ ਖਰੜ ਲੈਬ ਵਿੱਚ ਭੇਜਿਆ ਜਾਵੇਗਾ।

22

LEAVE A REPLY