ਅਵਾਜ਼ ਪ੍ਰਦੂਸ਼ਣ ਰਕੋਣ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਟਰੈਫਿਕ ਪੁਲਿਸ ਵਲੋਂ ਸਾਂਝੀ ਮੁਹਿੰਮ

0
216

ਜਲੰਧਰ (ਰਮੇਸ਼ ਗਾਬਾ,ਕਰਨ) ਜ਼ਿਲ੍ਹੇ ਵਿੱਚ ‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ ਅਵਾਜ਼ ਪ੍ਰਦੂਸ਼ਣ ਨੂੰ ਚੈਕ ਕਰਨ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਟਰੈਫਿਕ ਪੁਲਿਸ ਜਲੰਧਰ ਦੀ ਸਾਂਝੀ ਟੀਮ ਵਲੋਂ ਅੱਜ ਵਹੀਕਲਾਂ ‘ਤੇ ਲਗਾਏ ਗਏ ਜ਼ਿਆਦਾ ਅਵਾਜ਼ ਵਾਲੇ ਹਾਰਨ ਅਤੇ ਮੋਟਰ ਸਾਈਕਲਾਂ ਰਾਹੀਂ ਪਟਾਕੇ ਪੁਆਉਣ ਵਾਲੇ ਹਾਰਨਾਂ ਦੀ ਚੈਕਿੰਗ ਲਈ ਵਿਸ਼ੇਸ਼ ਅਭਿਆਨ ਚਲਾਇਆ ਗਿਆ। ਸਹਾਇਕ ਵਾਤਾਵਰਣ ਇੰਜੀਨੀਅਰ ( ਏ.ਈ.ਈ.) ਸ੍ਰੀ ਜਤਿੰਦਰ ਕੁਮਾਰ ਅਤੇ ਸ੍ਰੀ ਵਰੁਣ ਕੁਮਾਰ ਅਤੇ ਸਹਾਇਕ ਸਬ ਇੰਸਪੈਕਟਰ ਟਰੈਫਿਕ ਪੁਲਿਸ ਸ੍ਰੀ ਹਰਪ੍ਰੀਤ ਸਿੰਘ ਵਲੋਂ ਸਾਂਝੇ ਤੌਰ ਤੇ ਗੁਰੂ ਨਾਨਕ ਮਿਸ਼ਨ ਚੌਕ ਜਲੰਧਰ ਵਿਖੇ 30 ਦੇ ਕਰੀਬ ਭਾਰੀ ਵਾਹਨਾਂ ਤੇ ਮੋਟਰਸਾਈਕਲਾਂ ਦੀ ਚੈਕਿੰਗ ਕੀਤੀ ਗਈ।  ਇਸ ਮੌਕੇ ਦੋ ਵਾਹਨਾਂ ਜਿਨਾਂ ਵਿੱਚ ਇਕ ਭਾਰੀ ਵਾਹਨ ਅਤੇ ਇਕ ਰਾਅਲ ਇਨਫੀਲਡ ਬੁਲੱਟ ਮੋਟਰਸਾਈਕਲ ਸ਼ਾਮਿਲ ਹੈ ਦੇ ਅਵਾਜ਼ ਪ੍ਰਦੂਸ਼ਣ ਦੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਚਲਾਨ ਕੀਤੇ ਗਏ। ਟੀਮ ਨੇ ਭਾਰੀ ਅਤੇ ਹਲਕੇ ਵਾਹਨ ਮਾਲਕਾਂ ਨੂੰ ਅਪੀਲ ਕੀਤੀ ਕਿ ਆਪਣੇ ਵਹੀਕਲਾਂ ਵਿੱਚ ਅਜਿਹੇ ਪ੍ਰੈਸ਼ਰ ਹਾਰਨਾਂ ਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਇਸਦੇ ਅਵਾਜ਼ ਪ੍ਰਦੂਸ਼ਣ ਨਾਲ ਆਮ ਲੋਕਾਂ ਦੀ ਸਿਹਤ ‘ਤੇ ਬਹੁਤ ਨੁਕਸਾਨਦਾਇਕ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਤਹਿਤ ਇਹ ਸਪੈਸ਼ਲ ਵਿਸ਼ੇਸ਼ ਚਲਾਈ ਗਈ ਹੈ ਅਤੇ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ੀ ਪਾਏ ਜਾਣ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ।

LEAVE A REPLY