ਪਰਸ ਖੋਹ ਕਰਨ ਵਾਲੇ ਨੂੰ ਲੋਕਾਂ ਨੇ ਫੜਿਆਂ, ਜੱਮਕੇ ਹੋਈ ਛਿੱਤਰ ਪਰੇਡ

0
353

ਜਲੰਧਰ, (ਹਰਪ੍ਰੀਤ ਸਿੰਘ ਕਾਹਲੋ), ਅੱਜ ਦੁਪਹਿਰ  1 ਵਜੇ  ਦੇ ਕਰੀਬ ਗੁਰੂ ਨਾਨਕ ਮਿਸ਼ਨ ਚੌਕ  ਦੇ ਕੋਲ ਜਾ ਰਹੀ ਇਕ ਔਰਤ ਦੇ ਕੋਲੋ ਇੱਕ ਵਿਅਕਤੀ ਪਰਸ ਖੋਹ ਕੇ ਫਰਾਰ ਹੋ ਗਿਆ। ਜਿਸ ਨੂੰ ਬਾਇਕ ‘ਤੇ ਜਾ  ਰਹੇ ਇੱਕ ਨੌਜਵਾਨ ਨੇ ਵੇਖਿਆ ਅਤੇ ਉਸਦਾ ਪਿੱਛਾ ਕਰ ਕੇ ਨਾਰੀ ਨਿਕੇਤਨ  ਦੇ ਸਾਹਮਣੇ ਵਾਲੀ ਗਲੀ ‘ਚ ਕਾਬੂ ਕਰ ਲਿਆ। ਰੌਲਾ ਸੁਣਕੇ ਇਲਾਕਾ ਨਿਵਾਸੀ ਇੱਕਠੇ ਹੋਏ ਅਤੇ ਵਿਅਕਤੀ ਦੀ ਛਿੱਤਰ – ਪਰੇਡ ਕਰ ਪੁਲਿਸ ਨੂੰ ਸੂਚਤ ਕੀਤਾ ਅਤੇ ਪਰਸ ਔਰਤ ਨੂੰ ਸੌਂਪ ਦਿੱਤਾ। ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਪਰ ਔਰਤ ਨੇ ਚੋਰ ਦੇ ਖਿਲਾਫ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ‘ਤੇ ਸ਼ਿਕਾਇਤ ਨਾ ਹੋਣ  ਦੇ ਕਾਰਨ ਪੁਲਸ ਬਿਨਾਂ ਕਾਰਵਾਈ ਕੀਤੇ ਹੀ ਵਾਪਸ ਪਰਤ ਗਈ। ਮੌਕੇ ਦੇ ਮੌਜੂਦ ਲੋਕਾਂ ਦੱਸਣ ਮੁਤਾਬਕ ਪਰਸ ਖੋਹਣ ਵਾਲਾ ਵਿਅਕਤੀ ਨਜਦੀਕ ਇਲਾਕੇ ਦਾ ਰਹਿਣ ਵਾਲਾ ਹੈ ।

41 42

LEAVE A REPLY