ਹੈਲਥ ਟੀਮਾਂ ਵਲੋਂ ਮਕਸੂਦਾਂ ਮੰਡੀ ‘ਚ ਕੀਤੀ ਚੈਕਿੰਗ

0
278

ਜਲੰਧਰ-(ਰਮੇਸ਼ ਗਾਬਾ)   ਮਿਲਾਵਟਖੋਰਾਂ ਦੇ ਖਿਲਾਫ ਮੁਹਿੰਮ ਛੇੜਦੇ ਅਤੇ ਤੰਦਰੂਸਤ ਪੰਜਾਬ ਮੁਹਿੰਮ  ਦੇ ਤਹਿਤ ਦਿਨ ਚੜ੍ਹਦੇ ਹੀ ਜਿਲ੍ਹਾਂ ਸਿਹਤ ਵਿਭਾਗ ਅਤੇ ਨਿਗਮ ਹੈਲਥ ਟੀਮ  ਮਕਸੂਦਾਂ ਮੰਡੀ  ਪਹੁੰਚੀ। ਇਸ ਦੌਰਾਨ ਫਲਾਂ  ਦੇ ਸੈਂਪਲ ਭਰੇ ਅਤੇ  ਖ਼ਰਾਬ ਫਲਾਂ ਨੂੰ ਨਸਟ ਕੀਤਾ ਗਿਆ। ਜਿਲ੍ਹਾ ਸਿਹਤ ਅਫਸਰ ਡਾ. ਬਲਵਿੰਦਰ ਸਿੰਘ, ਨਾਇਬ ਤਹਿਸੀਲਦਾਰ ਮਨੋਹਰ ਲਾਲ, ਨਿਗਮ ਹੈਲਥ ਅਫਸਰ ਸ਼੍ਰੀ ਕ੍ਰਿਸ਼ਨ ਦੀ ਦੇਖ-ਰੇਖ ਹੇਠ ਮਕਸੂਦਾਂ ਮੰਡੀ ਵਿੱਚ ਤਿੰਨ ਦੁਕਾਨਾਂ ਵਿੱਚ ਪਪੀਤਾ, ਕੇਲਾ ਅਤੇ ਸੰਤਰੇ ਦੇ ਸੈਂਪਲ ਲਏ ਗਏ। ਜਿਨ੍ਹਾਂ ਨੂੰ ਜਾਂਚ ਲਈ ਲੋਬੋਟਰੀ ਭੇਜਿਆ ਗਿਆ ‘ਤੇ ਜੋ ਫਲ ਖ਼ਰਾਬ ਹੋ ਚੁੱਕੇ ਸਨ ਉਨ੍ਹਾਂ ਨੂੰ ਨਸ਼ਟ ਕੀਤਾ ਗਿਆ। ਡਾ ਬਲਵਿੰਦਰ ਸਿੰਘ  ਨੇ ਕਿਹਾ ਕਿ ਤੰਦੁਰੁਸਤ ਪੰਜਾਬ  ਦੇ ਤਹਿਤ  ਚੈਕਿੰਗ ਕੀਤੀ ਗਈ ਕਿ ਕਿਸ ਤਰ੍ਹਾਂ ਫਲਾਂ ਨੂੰ ਪਕਾਇਆ ਜਾਂਦਾ ਹੈ ।ਕੁੱਝ ਫਲਾਂ  ਦੇ ਸੈਂਪਲ ਵੀ ਲਏ ਹਨ ਜਿਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਚੈਕਿੰਗ ਦੌਰਾਨ ਹੈਲਥ ਅਫਸਰ ਰਸ਼ੁ ਮਹਾਜਨ ,  ਦਿਵਿਆ ਭਗਤ ,  ਹਰਜੀਤ ਸਿੰਘ ਮੌਜੂਦ ਸਨ।

helt3 hlt2helttt hlt2

LEAVE A REPLY