ਪੈਟਰੋਲ-ਡੀਜ਼ਲ ‘ਚ ਵੱਡੀ ਕਟੌਤੀ, 11ਵੇਂ ਦਿਨ ਘਟੇ ਰੇਟ

0
367

ਨਵੀਂ ਦਿੱਲੀ— ਪੈਟਰੋਲ ਅਤੇ ਡੀਜ਼ਲ ‘ਤੇ ਲਗਾਤਾਰ 11ਵੇਂ ਦਿਨ ਲੋਕਾਂ ਨੂੰ ਰਾਹਤ ਮਿਲੀ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਪੈਟਰੋਲ ‘ਚ 40 ਪੈਸੇ ਦੀ ਕਟੌਤੀ ਕੀਤੀ ਹੈ, ਜਦੋਂ ਕਿ ਡੀਜ਼ਲ ‘ਚ 30 ਪੈਸੇ ਦੀ ਰਾਹਤ ਦਿੱਤੀ ਗਈ ਹੈ। 11 ਦਿਨਾਂ ‘ਚ ਪੈਟਰੋਲ 1 ਰੁਪਏ 41 ਪੈਸੇ ਅਤੇ ਡੀਜ਼ਲ 1 ਰੁਪਏ 3 ਪੈਸੇ ਸਸਤਾ ਹੋ ਚੁੱਕਾ ਹੈ। ਦਿੱਲੀ ‘ਚ ਪੈਟਰੋਲ ਦੀ ਕੀਮਤ ਸ਼ਨੀਵਾਰ ਨੂੰ 40 ਪੈਸੇ ਘੱਟ ਕੇ 77.02 ਰੁਪਏ ਪ੍ਰਤੀ ਲੀਟਰ ਹੋ ਗਈ। ਡੀਜ਼ਲ ਵੀ 30 ਪੈਸੇ ਸਸਤਾ ਹੋ ਕੇ 68.28 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ। ਉੱਥੇ ਹੀ ਕੀਮਤਾਂ ‘ਚ ਗਿਰਾਵਟ ਦੇ ਬਾਵਜੂਦ ਜਲੰਧਰ ਅਤੇ ਮੁੰਬਈ ‘ਚ ਪੈਟਰੋਲ ਮਹਿੰਗਾ ਹੈ। ਅੱਜ ਜਲੰਧਰ ‘ਚ ਪੈਟਰੋਲ ਦੀ ਕੀਮਤ 82.25 ਰੁਪਏ ਅਤੇ ਡੀਜ਼ਲ ਦੀ 68.19 ਰੁਪਏ ਪ੍ਰਤੀ ਲੀਟਰ ਦਰਜ ਕੀਤੀ ਗਈ। ਮੁੰਬਈ ‘ਚ ਪੈਟਰੋਲ ਦੀ ਕੀਮਤ 84.84 ਰੁਪਏ ਪ੍ਰਤੀ ਲੀਟਰ ਹੈ। ਪੰਜਾਬ ਅਤੇ ਮੁੰਬਈ ‘ਚ ਪੈਟਰੋਲ ਮਹਿੰਗਾ ਹੋਣ ਦਾ ਕਾਰਨ ਸੂਬੇ ‘ਚ ਲੱਗਣ ਵਾਲਾ ਸਥਾਨਕ ਟੈਕਸ ਹੈ।

LEAVE A REPLY