ਕਠੂਆ ਜਬਰ-ਜਨਾਹ ਮਾਮਲਾ : ਅਦਾਲਤ ‘ਚ ਨਹੀਂ ਪੇਸ਼ ਹੋਇਆ ਕੋਈ ਗਵਾਹ

0
226

ਪਠਾਨਕੋਟ, ਕਠੂਆ ਜਬਰ-ਜਨਾਹ ਅਤੇ ਕਤਲ ਕੇਸ ਦੀ ਅੱਜ ਅੱਠਵੇਂ ਦਿਨ ਦੀ ਸੁਣਵਾਈ ਦੌਰਾਨ ਕੋਈ ਵੀ ਗਵਾਹ ਅਦਾਲਤ ‘ਚ ਪੇਸ਼ ਨਹੀਂ ਹੋਇਆ। ਅਦਾਲਤ ਨੇ 17 ਗਵਾਹਾਂ ਨੂੰ ਸੰਮਨ ਭੇਜੇ ਸਨ। ਗਵਾਹ ਪੇਸ਼ ਨਾ ਹੋਣ ਕਾਰਨ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਪਠਾਨਕੋਟ ਡਾ. ਤੇਜਵਿੰਦਰ ਸਿੰਘ ਨੇ ਐਸ. ਐਸ. ਪੀ. ਕ੍ਰਾਈਮ ਜੰਮੂ ਅਤੇ ਡੀ. ਜੀ. ਪੀ. ਨੂੰ ਖ਼ੁਦ 11 ਜੂਨ ਨੂੰ ਅਦਾਲਤ ‘ਚ ਪੇਸ਼ ਹੋ ਕੇ ਇਸ ਦਾ ਜਵਾਬ ਦੇਣ ਲਈ ਕਿਹਾ ਹੈ। ਮਾਣਯੋਗ ਜੱਜ ਸਾਹਿਬ ਨੇ ਕਠੂਆ ਕੇਸ ਦੀ ਸੁਣਵਾਈ ਦਾ ਸਮਾਂ ਸਵੇਰੇ 11 ਵਜੇ ਕਰ ਦਿੱਤਾ ਹੈ, ਜਿਹੜਾ ਕਿ ਪਹਿਲਾਂ ਦੁਪਹਿਰ 1 ਵਜੇ ਹੁੰਦਾ ਸੀ।

LEAVE A REPLY